ਗੱਡੀ ਤੇ ਮੋਟਰਸਾਈਕਲ ਚੋਰੀ
ਇਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਇੱਕ ਸਕਾਰਪਿਓ ਗੱਡੀ ਤੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਪੀ ਏ ਯੂ ਦੇ ਇਲਾਕੇ ਪੀ ਏ ਯੂ ਵਿੱਚ ਬਣੀ ਮਾਰਕੀਟ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬੈਕ ਸਾਈਡ ਡਾਕਘਰ ਦੇ ਸਾਹਮਣੇ...
Advertisement
ਇਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਇੱਕ ਸਕਾਰਪਿਓ ਗੱਡੀ ਤੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ।
ਥਾਣਾ ਪੀ ਏ ਯੂ ਦੇ ਇਲਾਕੇ ਪੀ ਏ ਯੂ ਵਿੱਚ ਬਣੀ ਮਾਰਕੀਟ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬੈਕ ਸਾਈਡ ਡਾਕਘਰ ਦੇ ਸਾਹਮਣੇ ਸੜਕ ਤੋਂ ਅਣਪਛਾਤੇ ਵਿਅਕਤੀ ਗੁਰਚਰਨ ਸਿੰਘ ਵਾਸੀ ਬੂਥਗੜ੍ਹ ਦੀ ਸਕਾਰਪਿਓ ਗੱਡੀ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਉਹ ਆਪਣੇ ਦੋਸਤਾਂ ਨਾਲ ਪੀ ਏ ਯੂ ਵਿੱਚ ਲੱਗਿਆ ਸਰਸ ਮੇਲਾ ਦੇਖਣ ਲਈ ਆਇਆ ਸੀ। ਇਸੇ ਤਰ੍ਹਾਂ ਥਾਣਾ ਦੁੱਗਰੀ ਦੇ ਇਲਾਕੇ ਫੁੱਲਾਂਵਾਲ ਵਿੱਚ ਲੱਗੀ ਸਬਜ਼ੀ ਮੰਡੀ ਦੇ ਬਾਹਰੋਂ ਰੂਪੇਸ਼ ਕੁਮਾਰ ਵਾਸੀ ਬਸੰਤ ਐਵੀਨਿਊ ਦਾ ਮੋਟਰਸਾਈਕਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement