ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਿਖਰਾਂ ਛੂਹਣ ਲੱਗਿਆ ਹੈ। ਰਾਜਨੀਤਿਕ ਪਾਰਟੀਆਂ ਦੇ ਹਲਕਾ ਪੱਧਰੀ ਆਗੂਆਂ ਨੇ ਪਿੰਡਾਂ ’ਚ ਡੇਰੇ ਲਗਾ ਲਏ ਹਨ। ਚੋਣ ਪ੍ਰਚਾਰ ਸ਼ੁਰੂ ਹੋਣ ਉਪਰੰਤ ਕਣਕ, ਆਲੂਆਂ ਦੀ ਬਿਜਾਈ ਲਈ ਖਾਦਾਂ ਦਾ ਓਹੜ-ਪੋਹੜ ਕਰਦੇ ਕਿਸਾਨਾਂ...
Advertisement
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਿਖਰਾਂ ਛੂਹਣ ਲੱਗਿਆ ਹੈ। ਰਾਜਨੀਤਿਕ ਪਾਰਟੀਆਂ ਦੇ ਹਲਕਾ ਪੱਧਰੀ ਆਗੂਆਂ ਨੇ ਪਿੰਡਾਂ ’ਚ ਡੇਰੇ ਲਗਾ ਲਏ ਹਨ। ਚੋਣ ਪ੍ਰਚਾਰ ਸ਼ੁਰੂ ਹੋਣ ਉਪਰੰਤ ਕਣਕ, ਆਲੂਆਂ ਦੀ ਬਿਜਾਈ ਲਈ ਖਾਦਾਂ ਦਾ ਓਹੜ-ਪੋਹੜ ਕਰਦੇ ਕਿਸਾਨਾਂ ਨੂੰ ਸਾਰੀਆਂ ਤੰਗੀਆਂ ਵਿਸਰ ਗਈਆਂ ਹਨ। ਪੰਚ, ਸਰਪੰਚ ਆਪਣੇ-ਆਪਣੇ ਧੜਿਆਂ ’ਚ ਰੁੱਸਿਆਂ ਨੂੰ ਮਨਾਉਣ ’ਚ ਲੱਗੇ ਹੋਏ ਹਨ। ਰਾਜਨੀਤਿਕ ਧਿਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਨਵੇਂ ਵਾਅਦੇ ਕੀਤੇ ਜਾ ਰਹੇ ਹਨ ਅਤੇ ਪਹਿਲਾਂ ਕੀਤੇ ਵਾਅਦਿਆਂ ਨੂੰ ਜਲਦੀ ਪੂਰੇ ਕਰਨ ਲਈ ਜੋੜ ਤੋੜ ਸ਼ੁਰੂ ਕੀਤਾ ਹੋੋਇਆ ਹੈ। ਕਈ ਬਲਾਕਾਂ ’ਚ ਲੰਬੇ ਸਮੇਂ ਬਾਅਦ ਲੋਕਾਂ ਦੀ ਕਚਾਹਿਰੀ ਵਿੱਚ ਵੋਟ ਲੈਣ ਲਈ ਪੁੱਜੇ ਲੀਡਰਾਂ ਨੂੰ ਆਮ ਲੋਕਾਂ ਦੇ ਵੱਡੇ-ਵੱਡੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋਏ ਹਨ। ਪਿੰਡਾਂ ਦੇ ਵੋਟਰਾਂ ਦਾ ਰਾਜਨੀਤਿਕ ਦਲਾਂ ਨੂੰ ਭੇਦ ਨਹੀਂ ਆ ਰਿਹਾ। ਸਿਆਸੀ ਪਾਰਟੀਆਂ ਦੇ ਵਿਧਾਨ ਸਭਾ ਪੱਧਰ ਦੇ ਆਗੂਆਂ ਨੇ ਆਪਣੇ ਪਿੰਡਾਂ ਦੇ ਹਮਾਇਤੀਆਂ ’ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਹਲਕੇ ’ਚ ਵਿਚਰ ਰਹੇ ਕਈ ਉਮੀਦਵਾਰਾਂ ਨੇ ਆਪਣੇ ਸਿਆਸੀ ਦਲ ਤਿਆਗ ਕੇ ਆਜ਼ਾਦ ਚੋਣ ਲੜਨ ਦਾ ਰਾਹ ਚੁਣਨਾ ਵੀ ਖਾਸ ਚਰਚਾ ਵਿੱਚ ਹੈ, ਆਜ਼ਾਦ ਉਮੀਦਵਾਰਾਂ ਲਈ ਪ੍ਰਚਾਰ ਰਾਜਨੀਤਿਕ ਦਲਾਂ ਦੇ ਆਗੂਆਂ ਵੱਲੋਂ ਕੀਤਾ ਜਾਣਾ ਵੀ ਚੁੰਝ ਚਰਚਾ ਦਾ ਵਿਸ਼ਾ ਹੈ। ਕੁੱਲ ਮਿਲਾ ਕੇ ਇਹ ਚੋਣ ਰਾਜਸੀ ਧਿਰਾਂ ਲਈ ਵਕਾਰ ਦੇ ਨਾਲ-ਨਾਲ ਬੁਝਾਰਤ ਵੀ ਬਣੀ ਹੋਈ ਹੈ।
Advertisement
Advertisement
