ਕੈਬਨਿਟ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ
ਖਾਲੀ ਹੱਥ ਵਾਪਸ ਗਏ ਕੇਂਦਰੀ ਮੰਤਰੀ, ਪੰਜਾਬ ਨੂੰ ਕੁਝ ਨਾ ਮਿਲਿਆ: ਸੌਂਦ
Advertisement
ਇੱਥੋਂ ਦੇ ਨਿੱਜੀ ਸਕੂਲ ਦੇ ਡਾਇਰੈਕਟਰ ਸੋਨੀਆ ਧਵਨ ਦੇ ਸਹਿਯੋਗ ਨਾਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਤੋਂ ਗੁਰਦਾਸਪੁਰ ਜ਼ਿਲ੍ਹਾ ਫਤਹਿਗੜ੍ਹ ਚੂੜੀਆਂ ਦੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਦਾ ਤੀਜਾ ਟਰੱਕ ਰਵਾਨਾ ਕੀਤਾ ਗਿਆ। ਇਸ ਵਿੱਚ ਸੁੱਕਾ ਰਾਸ਼ਨ, ਵੱਡੀ ਮਾਤਰਾ ਵਿਚ ਆਟੇ ਦੀਆਂ ਥੈਲੀਆਂ, ਦਾਲਾਂ, ਚਾਵਲ, ਪੀਣ ਵਾਲਾ ਬੋਤਲ ਬੰਦ ਪਾਣੀ, ਸਾਬਣ, ਸ਼ਰਫ਼ ਅਤੇ ਦਵਾਈਆਂ ਸਣੇ ਜ਼ਰੂਰੀ ਵਸਤਾਂ ਸ਼ਾਮਲ ਸਨ। ਇਹ ਰਾਹਤ ਸਮੱਗਰੀ ਖਾਲਸਾ ਏਡ ਨੂੰ ਮੁਹੱਈਆ ਕਰਵਾਈ ਗਈ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੱਡੀ ਸੇਵਾ ਕਰ ਰਹੇ ਹਨ।
ਸੌਂਦ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਨੇ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ, ਪਸ਼ੂ ਭੁੱਖੇ ਬੈਠੇ ਹਨ ਅਤੇ ਲੋਕਾਂ ਦੇ ਘਰਾਂ ਵਿਚ ਹੜ੍ਹ ਦਾ ਪਾਣੀ ਆਉਣ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਆਏ ਸਨ ਜਿਨ੍ਹਾਂ ਤੋਂ ਪੰਜਾਬ ਨੂੰ ਬਹੁਤ ਆਸਾਂ ਸਨ ਪ੍ਰਤੂੰ ਉਹ ਜਿਸ ਪੈਰੀਂ ਪੰਜਾਬ ਆਏ ਉਸੇ ਤਰ੍ਹਾਂ ਵਾਪਸ ਖਾਲੀ ਹੱਥ ਵਾਪਸ ਮੁੜ ਗਏ। ਉਨ੍ਹਾਂ ਪੰਜਾਬ ਦੇ ਕਲਾਕਾਰਾਂ, ਖਿਡਾਰੀਆਂ ਅਤੇ ਹੋਰ ਸਮਾਜ ਸੇਵੀਆਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਠਾਕੁਰ, ਮਾਰਕੀਟ ਕਮੇਟੀ ਖੰਨਾ ਚੇਅਰਮੇਨ ਜਗਤਾਰ ਸਿੰਘ ਗਿੱਲ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਅਵਤਾਰ ਸਿੰਘ ਦਹੇੜੂ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਜਤਿੰਦਰ ਪਾਠਕ, ਸੁਨੀਲ ਕੁਮਾਰ ਨੀਟਾ, ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਵੰਤ ਸਿੰਘ ਮਹਿਮੀ, ਰਾਜਿੰਦਰ ਸਿੰਘ ਜੀਤ, ਗੁਰਮੇਲ ਸਿੰਘ ਕਾਲਾ, ਯਾਦਵਿੰਦਰ ਸਿੰਘ ਲਿਬੜਾ ਅਤੇ ਕਰਮਜੀਤ ਸਿੰਘ ਸਿਫ਼ਤੀ ਹਾਜ਼ਰ ਸਨ।
Advertisement
Advertisement