ਧਮੋਟ ਕਲਾਂ ਸਕੂਲ ਨੂੰ ਬੱਸ ਭੇਟ
ਸ਼ਹੀਦ ਕੈਪਟਨ ਮਨਜੀਤ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਕਲਾਂ ਨੂੰ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਧਮੋਟ ਵੱਲੋਂ ਸਰਪੰਚ ਯਾਦਵਿੰਦਰ ਸਿੰਘ ਦੇ ਉੱਦਮ ਸਦਕਾ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਲਈ ਬੱਸ ਭੇਟ ਕੀਤੀ ਗਈ।...
Advertisement
ਸ਼ਹੀਦ ਕੈਪਟਨ ਮਨਜੀਤ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਕਲਾਂ ਨੂੰ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਧਮੋਟ ਵੱਲੋਂ ਸਰਪੰਚ ਯਾਦਵਿੰਦਰ ਸਿੰਘ ਦੇ ਉੱਦਮ ਸਦਕਾ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਲਈ ਬੱਸ ਭੇਟ ਕੀਤੀ ਗਈ। ਸਕੂਲ ਵਿੱਚ ਕੀਤੇ ਗਏ ਇੱਕ ਛੋਟੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਗਰ ਨਿਵਾਸੀ ਅਤੇ ਦਾਨੀ ਸੱਜਣਾਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਵਰਿੰਦਰ ਸਿੰਘ, ਸਕੂਲ ਇੰਚਾਰਜ ਰੀਤੂ ਆਨੰਦ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਅਰਦਾਸ ਕਰਵਾਉਣ ਉਪਰੰਤ ਦਾਨੀ ਸੱਜਣਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸਰਪੰਚ ਯਾਦਵਿੰਦਰ ਸਿੰਘ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਧਮੋਟ, ਦਾਨੀ ਸੱਜਣ, ਐੱਸ ਐੱਮ ਸੀ ਮੈਂਬਰਜ਼ ਅਤੇ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ।
Advertisement
Advertisement