ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ
ਸਾਲਾਨਾ ਸਮਾਗਮ ਮੌਕੇ ਝੰਡਾ ਲਹਿਰਾਉਂਦੇ ਹੋਏ ਤਰੁਨਪ੍ਰੀਤ ਸਿੰਘ ਸੌਂਦ ਤੇ ਹੋਰ। -ਫੋਟੋ: ਓਬਰਾਏ
Advertisement

ਇਥੋਂ ਦੀ ਨਵੀਂ ਅਬਾਦੀ ਦੇ ਵਿਸ਼ਵਕਰਮਾ ਮੰਦਿਰ ਵਿੱਚ ਬਿਲਡਿੰਗ ਠੇਕੇਦਾਰ ਐਸੋਸ਼ੀਏਸ਼ਨ ਨੇ 23ਵਾਂ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ। ਸਮਾਗਮ ਦੌਰਾਨ ਤੜਕੇ ਮੂਰਤੀ ਇਸ਼ਨਾਨ ਉਪਰੰਤ ਗੁਰਦੀਪ ਸਿੰਘ ਦੀਪਾ ਨੇ ਪਰਿਵਾਰ ਸਮੇਤ ਹਵਨ ਯੱਗ ਆਰੰਭ ਕਰਵਾਏ ਅਤੇ ਪੂਰਨ ਅਹੁਤੀ ਪਾਉਣ ਦੀ ਰਸਮ ਪਰਮਿੰਦਰ ਸਿੰਘ ਪੱਪੂ ਨੇ ਨਿਭਾਈ। ਪੁਜਾਰੀ ਪੰਡਤ ਸੁਨੀਲ ਕੁਮਾਰ ਦੂਬੇ ਨੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਝੰਡਾ ਲਹਿਰਾਉਣ ਦੀ ਰਸਮ ਭੁਪਿੰਦਰ ਸਿੰਘ ਸੌਂਦ ਨੇ ਅਦਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਅਪਰਮ ਅਪਾਰ ਹੈ, ਜਿਨ੍ਹਾਂ ਦੀ ਕ੍ਰਿਪਾ ਸਦਕਾ ਹੀ ਸੂਈ ਤੋਂ ਲੈ ਕੇ ਜਹਾਜ਼ ਦੇ ਨਿਰਮਾਣ ਹੋਏ ਹਨ। ਉਨ੍ਹਾਂ ਵੱਲੋਂ ਬਣਾਏ ਔਜਾਰਾਂ ਕਰਕੇ ਦੇਸ਼ ਵਿਚ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਨਿਰਮਾਣ ਹੋ ਰਹੇ ਹਨ ਜਿਸ ਕਾਰਨ ਅੱਜ ਦੁਨੀਆਂ ਭਰ ਵਿਚ ਬਾਬਾ ਜੀ ਦਾ ਪੂਜਾ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ। ਉਨ੍ਹਾਂ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਲੱਕੀ ਧੀਮਾਨ ਐਂਡ ਪਾਰਟੀ ਖੰਨੇ ਵਾਲੇ, ਸੋਹਣ ਸਿੰਘ ਮੰਨਵੀਂ, ਜੁਝਾਰ ਸਿੰਘ ਮਠਾੜੂ ਦੇ ਜੱਥਿਆਂ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਨਾਮ ਸਿੰਘ ਭਮਰਾ, ਬਲਵਿੰਦਰ ਸਿੰਘ ਭਮਰਾ, ਸੁਖਦੇਵ ਸਿੰਘ ਕਲਸੀ, ਹਰਜੀਤ ਸਿੰਘ ਸੋਹਲ, ਹਰਮੇਸ਼ ਲੋਟੇ, ਬਲਵਿੰਦਰ ਸਿੰਘ ਸੌਂਦ, ਸੁਭਾਸ਼ ਲੋਟੇ, ਗੁਰਦੀਪ ਦੇਵਗਨ, ਰਾਜਿੰਦਰ ਸਿੰਘ ਸੋਹਲ, ਗੁਰਚਰਨ ਸਿੰਘ ਵਿਰਦੀ, ਪੂਰਨ ਸਿੰਘ ਲੋਟੇ, ਨਰਿੰਦਰ ਲੋਟੇ, ਪਰਮਜੀਤ ਸਿੰਘ ਧੀਮਾਨ, ਪਰਮਿੰਦਰ ਸਿੰਘ ਭੋਡੇ, ਜਸਪਾਲ ਲੋਟੇ, ਗੁਰਦੀਪ ਸਿੰਘ ਦੀਪਾ, ਗੁਰਚਰਨ ਸਿੰਘ, ਪਰਮਿੰਦਰ ਸਿੰਘ ਪੱਪੂ, ਗੁਰਦੇਵ ਸਿੰਘ, ਬੁੱਧ ਸਿੰਘ, ਮੇਜਰ ਸਿੰਘ, ਕਰਮਜੀਤ ਸਿੰਘ ਅਤੇ ਸਰਬਜੀਤ ਸਿੰਘ ਮਣਕੂ, ਸਨੇਹਇੰਦਰ ਸਿੰਘ ਮੀਲੂ, ਕੁਲਵੰਤ ਸਿੰਘ ਮਹਿਮੀ, ਕੌਂਸਲਰ ਗੁਲਮੇਲ ਸਿੰਘ ਕਾਲਾ, ਅਵਾਤਰ ਸਿੰਘ ਮਾਨ, ਅਮਰਿੰਦਰ ਸਿੰਘ ਰਿੰਕੂ ਚਾਹਲ, ਰਾਜਿੰਦਰ ਸਿੰਘ ਸਲੈਚ, ਰਾਮ ਸਿੰਘ ਬਦੀਨਪੁਰ ਵਾਲੇ, ਪ੍ਰੀਤਮ ਸਿੰਘ ਰੂਪਰਾਏ, ਮਨਜੀਤ ਸਿੰਘ ਹਾਜ਼ਰ ਸਨ।

Advertisement
Advertisement
Show comments