ਮੁੰਡੀਆਂ ਵੱਲੋਂ ਸਾਹਿਬਾਨਾ ’ਚ ਹੜ੍ਹ ਪੀੜਤ ਪਰਿਵਾਰ ਦੀ ਵਿੱਤੀ ਮਦਦ
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਪਿੰਡ ਸਾਹਿਬਾਨਾ ਦੇ ਬਲਵੀਰ ਸਿੰਘ ਨੂੰ ਮਕਾਨ ਦੀ ਛੱਤ ਦੀ ਮੁਰੰਮਤ ਲਈ 50 ਹਜ਼ਾਰ ਰੁਪਏ ਸੌਂਪੇ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੀ ਤਨਖਾਹ ਵਿੱਚੋਂ ਇਹ ਰਕਮ ਦਿੱਤੀ। ਮੰਤਰੀ...
Advertisement
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਪਿੰਡ ਸਾਹਿਬਾਨਾ ਦੇ ਬਲਵੀਰ ਸਿੰਘ ਨੂੰ ਮਕਾਨ ਦੀ ਛੱਤ ਦੀ ਮੁਰੰਮਤ ਲਈ 50 ਹਜ਼ਾਰ ਰੁਪਏ ਸੌਂਪੇ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੀ ਤਨਖਾਹ ਵਿੱਚੋਂ ਇਹ ਰਕਮ ਦਿੱਤੀ। ਮੰਤਰੀ ਮੁੰਡੀਆਂ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਲੋਂ ਬਲਵੀਰ ਸਿੰਘ ਨੂੰ ਮੁੜ ਨਿਰਮਾਣ ਤੇ ਰਿਕਵਰੀ ਦੇ ਯਤਨਾਂ ਤਹਿਤ ਹੋਰ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਵੀ ਗੱਲਬਾਤ ਕੀਤੀ। ਸ੍ਰੀ ਮੁੰਡੀਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਹਰ ਨੁਕਸਾਨ ਦੀ ਸਰਕਾਰ ਢੁਕਵੀਂ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ’ਚ ਨੁਕਸਾਨ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ (ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ) ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।
Advertisement
Advertisement