ਪੁਸਤਕ ‘ਅਹਿਸਾਸਾਂ ਦੀ ਕਿਣ ਮਿਣ’ ਲੋਕ ਅਰਪਣ
ਪੀਏਯੂ ਵਿੱਚ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਸੰਸਥਾ ‘ਯੰਗ ਰਾਈਟਰਜ਼ ਐਸੋਸੀਏਸ਼ਨ’ ਵੱਲੋਂ ਲੇਖਿਕਾ ਜਸ ਪ੍ਰੀਤ ਦੀ ਤਸਵੀਰਾਂ ਤੇ ਕਵਿਤਾਵਾਂ ਨਾਲ ਸਜੀ ਪੁਸਤਕ ‘ਅਹਿਸਾਸਾਂ ਦੀ ਕਿਣ ਮਿਣ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਕਲਾ ਅਤੇ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਤਾਬ ਨੂੰ ਕਵਿਤਾ ਤੇ ਫੋਟੋਗ੍ਰਾਫੀ ਦਾ ਖੂਬਸੂਰਤ ਸੁਮੇਲ ਦੱਸਿਆ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਪ੍ਰੀਤ ਨੂੰ ਉਹਨਾਂ ਦੀ ਤੀਜੀ ਪੁਸਤਕ ਦੇ ਲੋਕ ਅਰਪਣ ’ਤੇ ਵਧਾਈ ਦਿੱਤੀ। ਉੱਘੇ ਲੇਖਕ ਅਤੇ ਚਿੰਤਕ ਡਾ. ਗਰੇਵਾਲ ਨੇ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਪੀਏਯੂ ਦੇ ਯੋਗਦਾਨ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਦੇ ਸਾਹਿਤ ਨਾਲ ਜੁੜਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਦਰਸ਼ਨ ਬੁੱਟਰ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਕੁਦਰਤ ਨਾਲ ਪ੍ਰੇਮ ਕਰਨਾ ਸਿਖਾਉਂਦੀ ਹੈ। ਡਾ. ਜਗਤਾਰ ਧੀਮਾਨ ਨੇ ਕਿਤਾਬ ਦਾ ਵਿਸਥਾਰਿਤ ਵਿਸ਼ਲੇਸ਼ਣ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਐਸੇ ਸਮਾਗਮ ਵਿਦਿਆਰਥੀਆਂ ਨੂੰ ਸਾਹਿਤ ਦੀ ਜਾਗ ਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਲੇਖਿਕਾ ਜਸਪ੍ਰੀਤ ਨੇ ਕਿਤਾਬ ‘ਅਹਿਸਾਸਾਂ ਦੀ ਕਿਣ ਮਿਣ’ ’ਚ ਸਮੋਏ, ਪੀਏਯੂ ਅਤੇ ਕੁਦਰਤ ਦੀ ਖ਼ੂਬਸੂਰਤੀ ਅਤੇ ਸੁਰਜੀਤ ਪਾਤਰ ਨਾਲ ਜੁੜੇ ਆਪਣੇ ਅਹਿਸਾਸਾਂ ਦੀ ਸਾਂਝ ਪਾਈ। ਹਰਮਨ ਮਾਨ ਅਤੇ ਅਰਸ਼ ਧਾਮੀ ਨੇ ਕਿਤਾਬ ਵਿੱਚੋਂ ਕਵਿਤਾਵਾਂ ਪੇਸ਼ ਕੀਤੀਆਂ। ਡਾ. ਰੁਪਿੰਦਰ ਕੌਰ ਨੇ ਕਿਹਾ ਇਸ ਤਰਾਂ ਦੀਆਂ ਸਾਹਿਤਕ ਸਖਸ਼ੀਅਤਾਂ ਦਾ ਯੂਨੀਵਰਸਿਟੀ ਵਿੱਚ ਆਉਣ ਨਾਲ ਸਾਡੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਕਲਾ ਦੀ ਲਗਨ ਲਗਦੀ ਹੈ ਜੋ ਇਕ ਸ਼ੁਭ ਸ਼ਗਨ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਮਲਜੀਤ ਸਿੰਘ ਸੂਰੀ, ਡਾ. ਬੂਟਾ ਸਿੰਘ ਢਿਲੋਂ, ਡਾ. ਰਣਜੀਤ ਸਿੰਘ, ਡਾ. ਮੋਨਿਕਾ ਚੌਧਰੀ, ਡਾ. ਰਵਿੰਦਰ ਸਿੰਘ ਚੰਦੀ, ਤੇਜਪ੍ਰਤਾਪ ਸਿੰਘ ਸੰਧੂ, ਬਲਬੀਰ ਕੌਰ ਪੰਧੇਰ, ਬਲਵਿੰਦਰ ਸਿੰਗ ਸੰਧੂ, ਗੁਰਚਰਨ ਕੌਰ ਕੋਚਰ, ਜਤਿੰਦਰ ਹੰਸ, ਕਮਲ ਨੂਰ, ਮੀਤ ਅਨਮੋਲ, ਡਾ. ਮਾਨ ਸਿੰਘ ਤੂਰ, ਪਾਲੀ ਖਾਦਿਮ, ਮਨਦੀਪ ਗਰੇਵਾਲ, ਜਨਿੰਦਰ ਚੌਹਾਨ, ਰਮੇਸ਼ ਕਾਲੀਆ, ਪਰਮਜੀਤ ਸੋਹਲ, ਸੰਦੀਪ ਸ਼ਰਮਾ, ਗੁਰਸੇਵਕ ਭੈਣੀ ਸਾਹਿਬ, ਗੁਰਸ਼ਮਿੰਦਰ ਜਗਪਾਲ, ਲਖਵਿੰਦਰ ਸਿੰਘ ਸੰਧੂ, ਗੁਰਇਕਬਾਲ ਸਿੰਘ, ਸਹਿਜਪ੍ਰੀਤ ਮਾਂਗਟ, ਤਰਲੋਚਨ ਲੋਚੀ, ਅਮਰਜੀਤ ਅਟਵਾਲ, ਮਨਦੀਪ ਕੌਰ ਭਮਰਾ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ ਰੰਗਕਰਮੀ, ਗੁਲਜ਼ਾਰ ਪੰਧੇਰ, ਪ੍ਰੋ ਜੈਪਾਲ, ਪ੍ਰੋ ਸੁਰਿੰਦਰ ਕੌਰ, ਪ੍ਰੋ ਰਵਿੰਦਰ ਭੱਠਲ, ਸਤਵੀਰ ਸਿੰਘ ਸਮੇਤ ਸਾਹਿਤ ਪ੍ਰੇਮੀ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦਾ ਸੰਚਾਲਨ ਡਾਕਟਰ ਆਸ਼ੂ ਤੂਰ ਵੱਲੋਂ ਕੀਤਾ ਗਿਆ।