ਕਿਤਾਬ ‘ਇਸ਼ਕ ਤੇਰੀ ਸੁਲਤਾਨੀ ਮੇ’ ਰਿਲੀਜ਼
ਲੁਧਿਆਣਾ ਦੇ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪਿਰਾਮਿਡ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਤਹਿਜ਼ੀਬ ਦੀ ਕਲਚਰ ਆਫ ਲਵ ਵੱਲੋਂ ਮੁਕੇਸ਼ ਆਲਮ ਦੀ ਉਰਦੂ ਗਜ਼ਲਾਂ ਦੀ ਪੁਸਤਕ ‘ਇਸ਼ਕ ਤੇਰੀ ਸੁਲਤਾਨੀ ਮੇ’ ਰਿਲੀਜ਼ ਕੀਤੀ ਗਈ। ਕਿਤਾਬ ਲੋਕ ਅਰਪਣ ਦੀ ਰਸਮ ਸੁਸ਼ੀਲ ਗੋਇਲ, ਏਕੇ ਸ਼ਰਮਾ, ਅਨਿਲ ਭਾਰਤੀ ਅਤੇ ਅਸ਼ੋਕ ਧੀਰ ਨੇ ਸਾਂਝੇ ਤੌਰ ’ਤੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਤਹਿਜ਼ੀਬ ਦੇ ਮੈਂਬਰਾਂ ਵੱਲੋਂ ਕੀਤੀ ਗਈ। ਤਹਿਜ਼ੀਬ ਦੇ ਜਨਰਲ ਸਕੱਤਰ ਅਸ਼ੋਕ ਧੀਰ ਨੇ ਆਪਣੀ ਮਿੱਠੀ ਆਵਾਜ਼ ਵਿੱਚ ਨਿਦਾ ਫਾਜ਼ਲੀ ਦਾ ਗੀਤ ਅਤੇ ਮੁਸ਼ਾਇਰੇ ਵਿੱਚ ਅਸਲਮ ਰਾਸ਼ਿਦ, ਅਮਨ ਜੋਸ਼ੀ, ਜਗਜੀਤ ਕਾਫਿਰ, ਅਮਰਦੀਪ ਸਿੰਘ, ਰੇਨੂ ਸਾਹਿਬਾ, ਜਨਾਬ ਫਰਹਤ ਅਹਿਸਾਨ ਨੇ ਆਪੋ-ਆਪਣੀ ਸ਼ਾਇਰੀ ਪੇਸ਼ ਕੀਤੀ। ਮੁਸ਼ਾਇਰੇ ਦੇ ਅੰਤ ਵਿੱਚ ਰਾਕੇਸ਼ ਖਰਬੰਦਾ ਅਤੇ ਅਸ਼ੋਕ ਧੀਰ ਨੇ ਆਏ ਹੋਏ ਸ਼ਾਇਰਾਂ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਅਸ਼ੋਕ ਧੀਰ ਨੇ ਦੱਸਿਆ ਕਿ ਸਮਾਗਮ ਨੂੰ ਸੰਪੂਰਨ ਕਰਨ ਵਿੱਚ ਪ੍ਰੋਫੈਸਰ ਸੁਰਿੰਦਰ ਖੰਨਾ, ਰਾਜਿੰਦਰ ਸ਼ਰਮਾ, ਮਨੀਸ਼ ਕੱਕੜ ਦਾ ਯੋਗਦਾਨ ਅਹਿਮ ਰਿਹਾ। ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਸਾਰੇ ਸ਼ਾਹਿਰਾਂ ਦਾ ਵੱਖਰੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੁਸ਼ਾਇਰੇ ਵਿੱਚ ਮਨਦੀਪ ਲੁਧਿਆਣਾਵੀਂ, ਰਾਜਿੰਦਰ ਗਗਨ, ਵਰਿੰਦਰਜੀਤ ਵਾਨੀ, ਰਮੇਸ਼ ਚੰਦ, ਸ਼ਕੁੰਤਲਾ ਸੂਦ, ਲੀਨਾ ਭਾਰਤੀ, ਸੁਨੀਤਾ ਸੂਦ, ਰਾਜੀਵ ਵਰਮਾ ਆਦਿ ਵੀ ਹਾਜ਼ਰ ਸਨ।
