ਸਰਕਾਰੀ ਕਾਲਜ ਲੜਕੀਆਂ ਵਿੱਚ ਪੁਸਤਕ ਪ੍ਰਦਰਸ਼ਨੀ ਲਾਈ
ਸਰਕਾਰੀ ਕਾਲਜ ਲੜਕੀਆਂ ਦੀ ਲਾਇਬ੍ਰੇਰੀ ਵੱਲੋਂ ਪ੍ਰਿੰਸੀਪਲ ਸੁਮਨ ਲਤਾ ਅਤੇ ਲਾਇਬ੍ਰੇਰੀ ਕਨਵੀਨਰ ਡਾ. ਸੁਮੀਤ ਬਰਾੜ ਦੀ ਅਗਵਾਈ ਹੇਠ ਗੁਰਮਤਿ ਪੁਸਤਕ ਸੈਂਟਰ ਦੇ ਸਹਿਯੋਗ ਨਾਲ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ-ਕਮ-ਵਿਕਰੀ ਦਾ ਆਯੋਜਨ ਕੀਤਾ ਗਿਆ।
ਪ੍ਰਦਰਸ਼ਨੀ ਵਿੱਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵਿਦਿਆਰਥਣਾਂ ਅਤੇ ਸਟਾਫ ਦੋਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਪੁਸਤਕਾਂ ਸ਼ਾਮਲ ਸਨ, ਜੋ ਨੌਜਵਾਨ ਸਿਖਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਦੀਆਂ ਸਨ। ਇਸ ਵਿੱਚ ਸਿੱਖ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਕਿਤਾਬਾਂ ਸਨ ਜੋ ਵਿਦਿਆਰਥਣਾਂ ਨੂੰ ਅਧਿਆਤਮਕਤਾ ਵੱਲ ਪ੍ਰੇਰਿਤ ਕਰਦੀਆਂ ਸਨ। ਇੱਕੀਗਾਈ ਅਤੇ ਰਿਚ ਡੈਡ ਪੂਅਰ ਡੈਡ ਵਰਗੇ ਵਿਸ਼ਵ ਪੱਧਰ ਦੇ ਸਿਰਲੇਖ ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਸਨ। ਕਾਲਜ ਵਿਦਿਆਰਥਣਾਂ ਨੂੰ ਇਹ ਕਿਤਾਬਾਂ ਬੁਹਤ ਹੀ ਘੱਟ ਕੀਮਤ ’ਤੇ ਉਪਲਬਧ ਕੀਤੀਆਂ ਗਈਆਂ। ਕਾਲਜ ਪ੍ਰਿੰਸੀਪਲ ਨੇ ਵਧੀਆ ਪੁਸਤਕ ਪ੍ਰਦਰਸ਼ਨੀ ਲਈ ਲਾਇਬ੍ਰੇਰੀਅਨ ਮਿਸ ਦੀਕਸ਼ਾ ਅਤੇ ਸ੍ਰੀਮਤੀ ਨੌਰੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ।