ਖੱਟੜਾ ਦੇ ਛੱਪੜ ’ਚੋਂ ਲਾਸ਼ ਬਰਾਮਦ
ਨੇੜਲੇ ਪਿੰਡ ਖੱਟੜਾ ਦੇ ਛੱਪੜ ਵਿੱਚੋਂ ਇੱਕ ਲਾਸ਼ ਮਿਲੀ ਹੈ। ਰਾਹਗੀਰ ਪਰਮਿੰਦਰ ਸਿੰਘ ਤੇ ਜਸਪਾਲ ਸਿੰਘ ਸੜਕ ਤੋਂ ਲੰਘ ਰਹੇ ਸਨ ਤਾਂ ਛੱਪੜ ਨੇੜੇ ਕੁੱਤਿਆਂ ਦਾ ਝੁੰਡ ਵੇਖਿਆ। ਸ਼ੱਕ ਪੈਣ ’ਤੇ ਜਦੋਂ ਉਨ੍ਹਾਂ ਨੇੜੇ ਜਾ ਕੇ ਵੇਖਿਆ ਤਾਂ ਛੱਪੜ ਵਿੱਚ...
Advertisement
ਨੇੜਲੇ ਪਿੰਡ ਖੱਟੜਾ ਦੇ ਛੱਪੜ ਵਿੱਚੋਂ ਇੱਕ ਲਾਸ਼ ਮਿਲੀ ਹੈ। ਰਾਹਗੀਰ ਪਰਮਿੰਦਰ ਸਿੰਘ ਤੇ ਜਸਪਾਲ ਸਿੰਘ ਸੜਕ ਤੋਂ ਲੰਘ ਰਹੇ ਸਨ ਤਾਂ ਛੱਪੜ ਨੇੜੇ ਕੁੱਤਿਆਂ ਦਾ ਝੁੰਡ ਵੇਖਿਆ। ਸ਼ੱਕ ਪੈਣ ’ਤੇ ਜਦੋਂ ਉਨ੍ਹਾਂ ਨੇੜੇ ਜਾ ਕੇ ਵੇਖਿਆ ਤਾਂ ਛੱਪੜ ਵਿੱਚ ਲਾਸ਼ ਪਈ ਸੀ ਜਿਸ ਦਾ ਮੂੰਹ ਢੱਕਿਆ ਹੋਇਆ ਸੀ ਤੇ ਅੱਧਾ ਸਰੀਰ ਕੱਪੜਿਆਂ ਤੋਂ ਬਿਨਾਂ ਸੀ। ਕੁੱਛੇ ਲਾਸ਼ ਨੂੰ ਨੋਚ ਰਹੇ ਸਨ। ਉਨ੍ਹਾਂ ਪਿੰਡ ਦੇ ਸਰਪੰਚ ਤੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਹਾਲੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਫੋਰੈਂਸਿਕ ਟੀਮ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਆਲੇ ਦੁਆਲੇ ਦੇ ਪਿੰਡਾਂ ’ਚ ਕਿਸੇ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ।
Advertisement
Advertisement