ਯੂਥ ਕਾਂਗਰਸੀ ਆਗੂ ਦੇ ਭਰਾ ਦੀ ਲਾਸ਼ ਬਰਾਮਦ
ਇਥੋਂ ਦੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਿਜੈ ਮੋਦਗਿੱਲ ਦੇ ਛੋਟੇ ਭਰਾ ਅਤੇ ਵਪਾਰੀ ਅਭਿਸ਼ੇਕ ਮੋਦਗਿੱਲ ਦੀ ਲਾਸ਼ ਭਾਖੜਾ ਨਹਿਰ ’ਚੋਂ ਪਿੰਡ ਗੰਡਾਖੇੜੀ ਨੇੜੇ ਮਿਲੀ ਹੈ। ਸਰਹਿੰਦ ਪੁਲੀਸ ਨੇ ਧਾਰਾ-194 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸ਼ਾਂ ਹਵਾਲੇ ਕਰ...
Advertisement
ਇਥੋਂ ਦੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਿਜੈ ਮੋਦਗਿੱਲ ਦੇ ਛੋਟੇ ਭਰਾ ਅਤੇ ਵਪਾਰੀ ਅਭਿਸ਼ੇਕ ਮੋਦਗਿੱਲ ਦੀ ਲਾਸ਼ ਭਾਖੜਾ ਨਹਿਰ ’ਚੋਂ ਪਿੰਡ ਗੰਡਾਖੇੜੀ ਨੇੜੇ ਮਿਲੀ ਹੈ। ਸਰਹਿੰਦ ਪੁਲੀਸ ਨੇ ਧਾਰਾ-194 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸ਼ਾਂ ਹਵਾਲੇ ਕਰ ਦਿੱਤੀ ਹੈ। ਅਭਿਸ਼ੇਕ 9 ਅਕਤੂਬਰ ਨੂੰ ਘਰੋਂ ਗਿਆ ਸੀ, ਜਿਸ ਮਗਰੋਂ ਉਸ ਦੀ ਥਾਰ ਗੱਡੀ ਸਰਹਿੰਦ ਫਲੋਟਿੰਗ ਸਟੇਸ਼ਨ ਨੇੜੇ ਨਹਿਰ ਕੰਢੇ ਖੜ੍ਹੀ ਮਿਲੀ। ਗੱਡੀ ਵਿੱਚ ਉਸ ਦਾ ਮੋਬਾਈਲ, ਪਰਸ ਤੇ ਹੋਰ ਨਿੱਜੀ ਸਾਮਾਨ ਸੀ। ਇਸ ਮਗਰੋਂ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਭਾਲ ਆਰੰਭ ਦਿੱਤੀ ਸੀ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸ਼ੱਕੀ ਗਤੀਵਿਧੀ ਦੇ ਕੋਈ ਸੰਕੇਤ ਨਹੀਂ ਮਿਲੇ।
Advertisement
Advertisement