ਛੱਠ ਪੂਜਾ ਦੌਰਾਨ ਨਹਿਰ ’ਚ ਰੁੜ੍ਹੇ ਮਜ਼ਦੂਰ ਦੀ ਲਾਸ਼ ਮਿਲੀ
ਇੱਥੋਂ ਨੇੜੇ ਵਗਦੀ ਸਰਹਿੰਦ ਨਹਿਰ ’ਚੋਂ ਛੱਠ ਪੂਜਾ ਦੌਰਾਨ ਰੁੜ੍ਹੇ ਪਰਵਾਸੀ ਮਜ਼ਦੂਰ ਹੀਰਾ ਲਾਲ (20) ਵਾਸੀ ਚਹਿਲਾਂ, ਸਮਰਾਲਾ ਦੀ ਲਾਸ਼ ਅੱਜ ਪਿੰਡ ਜਲਾਹ ਮਾਜਰਾ ਨੇੜਿਓਂ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਹੀਰਾ ਲਾਲ ਛੱਠ ਪੂਜਾ ਦੌਰਾਨ ਸਰਹਿੰਦ ਨਹਿਰ ਕਿਨਾਰੇ ਆਇਆ ਸੀ ਪਰ...
Advertisement
ਇੱਥੋਂ ਨੇੜੇ ਵਗਦੀ ਸਰਹਿੰਦ ਨਹਿਰ ’ਚੋਂ ਛੱਠ ਪੂਜਾ ਦੌਰਾਨ ਰੁੜ੍ਹੇ ਪਰਵਾਸੀ ਮਜ਼ਦੂਰ ਹੀਰਾ ਲਾਲ (20) ਵਾਸੀ ਚਹਿਲਾਂ, ਸਮਰਾਲਾ ਦੀ ਲਾਸ਼ ਅੱਜ ਪਿੰਡ ਜਲਾਹ ਮਾਜਰਾ ਨੇੜਿਓਂ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਹੀਰਾ ਲਾਲ ਛੱਠ ਪੂਜਾ ਦੌਰਾਨ ਸਰਹਿੰਦ ਨਹਿਰ ਕਿਨਾਰੇ ਆਇਆ ਸੀ ਪਰ ਉਹ ਘਰ ਵਾਪਸ ਨਾ ਪਰਤਿਆ। ਪਰਿਵਾਰ ਵਲੋਂ ਉਸ ਦੀ ਗੁੰਮਸ਼ੁਦਗੀ ਰਿਪੋਰਟ ਸਮਰਾਲਾ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ। ਅੱਜ ਮਾਛੀਵਾੜਾ ਪੁਲੀਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਪਿੰਡ ਜਲਾਹ ਮਾਜਰਾ ਨੇੜੇ ਨਹਿਰ ਵਿਚ ਕਿਸੇ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਪੁਲੀਸ ਵਲੋਂ ਤੁਰੰਤ ਜਾ ਕੇ ਲਾਸ਼ ਨੂੰ ਬਾਹਰ ਕਢਵਾਇਆ ਗਿਆ ਅਤੇ ਉਸ ਦੀ ਜੇਬ ’ਚੋਂ ਮਿਲੇ ਦਸਤਾਵੇਜ਼ਾਂ ਅਨੁਸਾਰ ਉਸਦੀ ਪਛਾਣ ਹੀਰਾ ਲਾਲ ਵਜੋਂ ਹੋਈ। ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਛੱਠ ਪੂਜਾ ਦੌਰਾਨ ਹੀਰਾ ਲਾਲ ਨਹਿਰ ਵਿੱਚ ਡਿੱਗ ਗਿਆ ਸੀ, ਜਿਸ ਕਾਰਨ ਇਹ ਕੁਦਰਤੀ ਮੌਤ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
