ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੀਐੱਲਓਜ਼ ਦੀ ਟ੍ਰੇਨਿੰਗ ਲਵਾਈ

ਖੰਨਾ: ਇਥੋਂ ਦੇ ਏਐੱਸ ਮਾਡਰਨ ਸਕੂਲ ਵਿੱਚ ਮਾਣਯੋਗ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 17 ਜੁਲਾਈ ਤੱਕ ਸਮੂਹ ਬੀਐੱਲਓ ਦੀ ਸਰੀਰਕ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਿਸ ਵਿਚ 50 ਬੀਐੱਲਓਜ਼ ਨੇ ਹਿੱਸਾ ਲਿਆ। ਇਸ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ...
Advertisement

ਖੰਨਾ: ਇਥੋਂ ਦੇ ਏਐੱਸ ਮਾਡਰਨ ਸਕੂਲ ਵਿੱਚ ਮਾਣਯੋਗ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 17 ਜੁਲਾਈ ਤੱਕ ਸਮੂਹ ਬੀਐੱਲਓ ਦੀ ਸਰੀਰਕ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਿਸ ਵਿਚ 50 ਬੀਐੱਲਓਜ਼ ਨੇ ਹਿੱਸਾ ਲਿਆ। ਇਸ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਬੀਐਲਓਜ਼ ਨੂੰ ਫਾਰਮ ਨੰਬਰ 6,6-ਏ, 7, 8, ਬੀਐਲਓ ਐਪ, ਵੋਟਰ ਹੈਲਪਲਾਈਨ ਐਪ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਸ਼ਨ ਪੱਤਰ ਵੀ ਪ੍ਰਾਪਤ ਹੋਏ, ਜੋ ਬੀਐੱਲਓਜ਼ ਨੂੰ ਹੱਲ ਕਰਨ ਲਈ ਦਿੱਤੇ ਗਏ। ਅੰਤ ਵਿਚ ਸ਼ਾਮਲ ਬੀਐੱਲਓਜ਼ ਨੂੰ ਸਰਟੀਫ਼ਿਕੇਟ ਅਤੇ ਆਈ.ਡੀ ਕਾਰਡ ਵੰਡੇ ਗਏ। ਇਸ ਟ੍ਰੇਨਿੰਗ ਵਿਚ ਏਐਲਐਮਟੀਐਸ, ਸੁਪਰਵਾਈਜ਼ਰ ਸਾਹਿਬਾਨ ਅਤੇ ਐੱਸਡੀਐੱਮ ਦਫ਼ਤਰ ਦੀ ਇਲੈਕਸ਼ਨ ਟੀਮ ਵੀ ਹਾਜ਼ਰ ਸੀ।-ਨਿੱਜੀ ਪੱਤਰ ਪ੍ਰੇਰਕ

Advertisement
Advertisement