ਝਾੜ ਸਾਹਿਬ ਕਾਲਜ ’ਚ ਬਲਾਕ ਪੱਧਰੀ ਖੇਡ ਮੁਕਾਬਲੇ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਹੇਠ ਸਪੋਰਟਸ ਵਿਭਾਗ ਦੇ ਇੰਚਾਰਜ ਰਣਵੀਰ ਸਿੰਘ ਸੋਮਲ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ‘ਮੇਰਾ ਯੁਵਾ ਭਾਰਤ’ ਵੱਲੋਂ ਡਿਪਟੀ ਡਾਇਰੈਕਟਰ ਰਸਮੀਤ ਕੌਰ ਬਲਾਕ ਇੰਚਾਰਜ ਕਿਰਨਜੀਤ ਕੌਰ ਦੇ ਯਤਨਾਂ ਸਦਕਾ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਰੱਸਾਕਸ਼ੀ, ਵਾਲੀਬਾਲ, ਬੈਡਮਿੰਟਨ ਅਤੇ ਅਥਲੈਟਿਕਸ ਦੇ ਖੇਡ ਮੁਕਾਬਲੇ ਕਰਵਾਏ ਗਏ। ਕਾਲਜ ਦੀ ਵਾਲੀਬਾਲ ਟੀਮ ਨੇ ਵਿਰੋਧੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਰੱਸਾਕਸ਼ੀ ਅਤੇ ਬੈਡਮਿੰਟਨ ਵਿੱਚ ਵੀ ਵਿਦਿਆਰਥਣਾਂ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ਵਿੱਚ 400 ਮੀਟਰ ਦੌੜ ਵਿੱਚ ਸਿਮਰਨਜੀਤ ਕੌਰ ਬੀ ਏ ਭਾਗ ਪਹਿਲਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ, ਅਮਨਦੀਪ ਕੌਰ ਬੀ ਏ ਭਾਗ ਪਹਿਲਾ ਦੀ ਵਿਦਿਆਰਥਣ ਨੇ ਦੂਜਾ ਸਥਾਨ ਅਤੇ ਗੁਰਪ੍ਰੀਤ ਕੌਰ ਬੀ ਏ ਭਾਗ ਪਹਿਲਾ ਦੀ ਵਿਦਿਆਰਥਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਗੁਰਪ੍ਰੀਤ ਕੌਰ ਬੀ ਏ ਭਾਗ ਪਹਿਲਾ, ਗੁਰਪ੍ਰੀਤ ਕੌਰ ਬੀ ਏ ਭਾਗ ਪਹਿਲਾ, ਸਿਮਰਨਜੀਤ ਕੌਰ ਬੀ ਏ ਭਾਗ ਪਹਿਲਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ਵਿੱਚ ਸਿਮਰਨਜੀਤ ਕੌਰ ਬੀ ਏ ਭਾਗ ਪਹਿਲਾ, ਤਨਵੀਰ ਕੌਰ ਬੀ ਏ ਭਾਗ ਪਹਿਲਾ, ਅਮਨਦੀਪ ਕੌਰ ਬੀ ਏ ਭਾਗ ਪਹਿਲਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਖੇਡਾਂ ਦੀ ਸਮਾਪਤੀ ਤੋਂ ਬਾਅਦ ਡਾ. ਸੁਨੀਤਾ ਕੌਸ਼ਲ ਮੁੱਖੀ ਸਮਾਜ ਸਾਸ਼ਤਰ ਵਿਭਾਗ ਨੇ ਵਿਦਿਆਰਥਣਾਂ ਨੂੰ ਇਨਾਮ ਵੰਡੇ। ਇਸ ਮੌਕੇ ਕੇਸਰ ਸਿੰਘ ਵਾਲੀਬਾਲ ਕੋਚ, ਸੁਖਵੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਸਹਿਯੋਗ ਦਿੱਤਾ। ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਨੇ ਸਪੋਰਟਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
