ਬੀਕੇਯੂ (ਡਕੌਂਦਾ) ਦੀ ਭਨੋਹੜ ਇਕਾਈ ਕਾਇਮ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਭਨੋਹੜ ਅਤੇ ਰਣਵੀਰ ਸਿੰਘ ਰੁੜਕਾ ਦੀ ਅਗਵਾਈ ਹੇਠ ਅੱਜ ਪਿੰਡ ਭਨੋਹੜ ਵਿੱਚ ਇਕਾਈ ਕਾਇਮ ਕੀਤੀ ਗਈ। ਇਸ ਸਮੇਂ ਹੋਈ ਚੋਣ ਦੌਰਾਨ ਇੰਦਰਜੀਤ ਸਿੰਘ ਪ੍ਰਧਾਨ ਚੁਣੇ ਗਏ। ਉਨ੍ਹਾਂ ਤੋਂ ਇਲਾਵਾ ਨਿਰਮਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਸਕੱਤਰ, ਸੁਖਜੀਤ ਸਿੰਘ ਮੁੱਖ ਬੁਲਾਰਾ, ਰਘਵੀਰ ਸਿੰਘ ਸਹਾਇਕ ਸਕੱਤਰ, ਅੰਮ੍ਰਿਤਪਾਲ ਸਿੰਘ ਖ਼ਜ਼ਾਨਚੀ, ਗੁਰਤੇਜ ਸਿੰਘ ਸਹਾਇਕ ਖ਼ਜ਼ਾਨਚੀ, ਹਰਜੀਤ ਸਿੰਘ ਪ੍ਰੈੱਸ ਸਕੱਤਰ, ਮਨਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਗੁਰਪ੍ਰੀਤ ਸਿੰਘ, ਬਾਬੂ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਹਰਜੀਤ ਸਿੰਘ, ਹਾਕਮ ਸਿੰਘ, ਵਰਿੰਦਰ ਸਿੰਘ, ਹਰਬੰਸ ਸਿੰਘ, ਕਿਰਨਜੀਤ ਸਿੰਘ, ਜਗਮੋਹਨ ਸਿੰਘ, ਬਲਜਿੰਦਰ ਸਿੰਘ ਦੀਪੂ, ਬੂਟਾ ਸਿੰਘ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਸੋਹਣ ਸਿੰਘ, ਮਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਰਾਜੀ, ਅਮਨਦੀਪ ਸਿੰਘ, ਦੀਦਾਰ ਸਿੰਘ, ਇਕਬਾਲ ਸਿੰਘ ਮੈਂਬਰ ਲਏ ਗਏ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਹੁਣ ਤਕ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਹੁਣ ਆਪਣੇ ਮਸਲੇ ਆਪ ਇਕਜੁੱਟ ਹੱਲ ਕਰਨ ਦੇ ਰਾਹ ਤੁਰਨਾ ਪੈਣਾ ਹੈ।