ਭਾਜਪਾ ਵਰਕਰਾਂ ਨੇ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ
                    ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਤੇ ਮੰਡਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਸਬੰਧੀ ਹੋਏ ਸਮਾਗਮਾਂ ਦੌਰਾਨ ਹਵਨ ਯੱਗ ਕੀਤੇ ਗਏ ਅਤੇ ਖੂਨਦਨ ਕੈਂਪ ਲਗਾ ਕੇ ਨਰਿੰਦਰ...
                
        
        
    
                 Advertisement 
                
 
            
        ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਤੇ ਮੰਡਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਸਬੰਧੀ ਹੋਏ ਸਮਾਗਮਾਂ ਦੌਰਾਨ ਹਵਨ ਯੱਗ ਕੀਤੇ ਗਏ ਅਤੇ ਖੂਨਦਨ ਕੈਂਪ ਲਗਾ ਕੇ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੂਬਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ, ਗੁਰਦੀਪ ਸਿੰਘ ਨੀਟੂ, ਸੁਮਨ ਵਰਮਾ, ਡਾ: ਸਤੀਸ਼ ਕੁਮਾਰ, ਹਰਪ੍ਰੀਤ ਸਿੰਘ ਸੋਨੂ, ਪੂਨਮ ਰਤੜਾ, ਰੋਹਿਤ ਸਿੱਕਾ, ਰਾਜੇਸ਼ ਮਿਸ਼ਰਾ ਅਤੇ ਹੈਪੀ ਸ਼ੇਰਪੁਰੀਆ ਸਮੇਤ ਕਈ ਆਗੂ ਹਾਜ਼ਰ ਸਨ। ਇਸ ਦੌਰਾਨ ਤੇਰਾ ਪੰਥ ਸੁਸਾਇਟੀ ਵੱਲੋਂ ਤੇਰਾ ਪੰਥ ਭਵਨ ਇਕਬਾਲ ਗੰਜ ਚੌਕ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਕਮਲ ਨਖਲਵਾ ਸਮੇਤ ਕਈ ਆਗੂ ਪੁੱਜੇ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
                 Advertisement 
                
 
            
        
                 Advertisement 
                
 
            
        