ਭਾਜਪਾ ਬੁਲਾਰੇ ਵੱਲੋਂ ਸਾਹਨੇਵਾਲ ਦਾ ਦੌਰਾ
ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅੱਜ ਹਲਕਾ ਸਾਹਨੇਵਾਲ ਨਾਲ ਲੱਗਦੀ ਸਸਰਾਲੀ ਕਲੋਨੀ ਵਿੱਚ ਬੰਨ੍ਹ ਟੁੱਟਣ ਦੇ ਬਣੇ ਖ਼ਤਰੇ ਨੂੰ ਵੇਖਦਿਆਂ ਪਿੰਡ ਸਸਰਾਲੀ ਕਲੋਨੀ ਦਾ ਦੌਰਾ ਕਰਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ...
Advertisement
ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅੱਜ ਹਲਕਾ ਸਾਹਨੇਵਾਲ ਨਾਲ ਲੱਗਦੀ ਸਸਰਾਲੀ ਕਲੋਨੀ ਵਿੱਚ ਬੰਨ੍ਹ ਟੁੱਟਣ ਦੇ ਬਣੇ ਖ਼ਤਰੇ ਨੂੰ ਵੇਖਦਿਆਂ ਪਿੰਡ ਸਸਰਾਲੀ ਕਲੋਨੀ ਦਾ ਦੌਰਾ ਕਰਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਸਰਾਲੀ ਕਲੋਨੀ ਵਿੱਚ ਸਤਲੁਜ ਕਾਰਨ ਜ਼ਮੀਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਤੇ ਕਾਸਾਬਾਦ ਤੋਂ ਘੁਮਾਣਾ ਤੱਕ ਕਈ ਥਾਂਈਂ ਜ਼ਮੀਨ ਦਰਿਆ ਦੀ ਮਾਰ ਹੇਠ ਆਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧੁਸੀ ਬੰਨ੍ਹ ਦੀ ਮੁਰੰਮਤ ਕਰਕੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਬੰਨ੍ਹ ਦੇ ਅੰਦਰ ਹਨ, ਉਨ੍ਹਾਂ ਨੂੰ ਤਰੁੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।
Advertisement
Advertisement