ਭਾਜਪਾ ਆਗੂਆਂ ਵੱਲੋਂ ਸਤਲੁਜ ਦੇ 5 ਨੰਬਰ ਠੋਕਰ ਬੰਨ੍ਹ ਦਾ ਦੌਰਾ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਕਾਫ਼ੀ ਉੱਤੇ ਆਇਆ ਹੋਇਆ ਹੈ ਜਿਸ ਕਾਰਨ ਹਲਕਾ ਗਿੱਲ ਦੇ ਵਸਨੀਕਾਂ ਦੀ ਚਿੰਤਾ ਵੀ ਵਧੀ ਹੋਈ ਹੈ। ਹਾਲਾਂਕਿ ਹੁਣ ਤੱਕ ਹੜ੍ਹ ਵਾਲੀ ਸਥਿਤੀ ਇਸ ਇਲਾਕੇ ਵਿੱਚ ਨਹੀਂ ਬਣੀ ਹੈ ਪਰ ਲਗਾਤਾਰ ਪਾਣੀ ਦਾ ਪੱਧਰ ਉੱਚਾ ਰਹਿਣ ਕਰਕੇ ਇਲਾਕਾ ਵਾਸੀਆਂ ਦੀ ਨੀਂਦ ਉੱਡੀ ਹੋਈ ਹੈ। ਸਤਲੁਜ ਦੀ ਇਸ ਗੰਭੀਰ ਸਥਿਤੀ ਨੂੰ ਵੇਖਦਿਆਂ ਭਾਜਪਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਅੱਜ ਸਾਥੀਆਂ ਸਣੇ ਦਰਿਆ ਦੈ 5 ਨੰਬਰ ਠੋਕਰ ਬੰਨ੍ਹ ਦਾ ਦੌਰਾ ਕੀਤਾ।
ਇਸ ਮੌਕੇ ਸਨੀ ਕੈਂਥ ਨੇ ਕਿਹਾ ਕਿ ਭਾਜਪਾ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਦਰਿਆ ਵਿੱਚ ਜੇਕਰ ਪਾਣੀ ਹੋਰ ਵੱਧਦਾ ਹੈ ਤਾਂ ਪ੍ਰਭਾਵਿਤ ਖੇਤਰਾਂ ਵਿੱਚ ਭਾਜਪਾ ਵਰਕਰਾਂ ਅਤੇ ਸਥਾਨਕ ਨਾਗਰਿਕਾਂ ਦੇ ਸਹਿਯੋਗ ਨਾਲ ਰਾਹਤ ਟੀਮਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਕੈਂਥ ਨੇ ਕਿਹਾ ਕਿ ਹੜ੍ਹ ਵਰਗੇ ਕੁਦਰਤੀ ਸੰਕਟਾਂ ਨਾਲ ਨਜਿੱਠਣ ਲਈ ਲੋਕਾਂ ਦਾ ਹੌਸਲਾ ਤੇ ਸਮੇਂ ਸਿਰ ਮਦਦ ਸਭ ਤੋਂ ਜ਼ਰੂਰੀ ਹੁੰਦੀ ਹੈ। ਭਾਜਪਾ ਹਮੇਸ਼ਾ ਲੋਕਾਂ ਦੇ ਨਾਲ ਖੜੀ ਰਹੀ ਹੈ ਅਤੇ ਰਹੇਗੀ।
ਭਾਜਪਾ ਆਗੂਆਂ ਵੱਲੋਂ ਲੋਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋੜ ਵਾਲੀ ਸਥਿਤੀ ਵਿੱਚ 9878747678 ਹਰਸ਼ਦੀਪ ਕਪੂਰ, 7837453363 ਸੁਮਿਤ ਕੌਸ਼ਿਸ਼, 9781298776 ਰਜਿੰਦਰ ਸਿੰਘ, 9988144634 ਗੁਰਜੀਤ ਸਿੰਘ, 8195979502 ਮੰਗਲ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।