ਦੋਰਾਹਾ ’ਚ ਭਾਜਪਾ ਆਗੂਆਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ
ਪੁਲੀਸ ਜ਼ਿਲ੍ਹਾ ਖੰਨਾ ਭਾਜਪਾ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਦੋਰਾਹਾ ਵਿੱਚ ਭਾਜਪਾ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰੋ. ਚੀਮਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜਦੋਂ ਉਨ੍ਹਾਂ ਦੇ ਆਗੂ ਲੋਕਾਂ ਵਿੱਚ ਲੈ ਕੇ ਜਾ ਰਹੇ ਹਨ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੜਿੱਕਾ ਲਾਇਆ ਜਾ ਰਿਹਾ ਹੈ ਅਤੇ ਭਾਜਪਾ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਜੋ ਕਿ ਅਤਿ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਤਾਂ ਕੀ ਦੇਣੀ ਸੀ ਸਾਡੀਆਂ ਸਕੀਮਾਂ ’ਤੇ ਵੀ ਰੋਕ ਲਾਈ ਜਾ ਰਹੀ ਹੈ ਜਿਸ ਨੂੰ ਸੂਬੇ ਦੇ ਲੋਕ ਬਰਦਾਸ਼ਤ ਨਹੀ ਕਰਨਗੇ ਅਤੇ ਆਪ ਨੂੰ ਇਸਦਾ ਜੁਆਬ ਦੇਣਾ ਪਵੇਗਾ।ਇਸ ਮੌਕੇ ਜਿਲ੍ਹਾ ਉਪ ਪ੍ਰਧਾਨ ਡਾ.ਅਸ਼ੀਸ਼ ਸੂਦ , ਮੰਡਲ ਪ੍ਰਧਾਨ ਦੋਰਾਹਾ ਜਗਤਾਰ ਸਿੰਘ ਕੁੱਕਾ ਕੱਦੋਂ , ਮੰਡਲ ਪ੍ਰਧਾਨ ਪਾਇਲ ਭਜਨ ਸਿੰਘ ਚਾਪੜਾ , ਕੁਲਦੀਪ ਸਿੰਘ, ਜਰਗ ਕੁਲਜੀਤ ਸਿੰਘ, ਨਾਰੇਸ਼ ਆਨੰਦ, ਸਰਪ੍ਰੀਤ ਸਿੰਘ ਕੱਦੋਂ , ਸਪਿੰਦਰ ਸਿੰਘ ਗਿੱਦੜੀ , ਪੰਡਿਤ ਮਨੋਜ ਕੁਮਾਰ , ਸੁਨੀਲ ਦੱਤ , ਬਲਵੀਰ ਸਿੰਘ ਮੌਲੀ , ਲੱਖੀ ਕੱਦੋਂ , ਸਰਬਜੀਤ ਸਿੰਘ ਕੱਦੋਂ, ਦਲਜੀਤ ਸਿੰਘ ਗੋਲਡੀ, ਬ੍ਰਿਜੇਸ਼ ਤਿਵਾੜੀ, ਰਾਹੁਲ ਸਿੰਘ, ਹਿਤੇਸ਼ ਕੁਮਾਰ, ਵਿੱਕੀ ਜਟਾਣਾ ਤੇ ਹੋਰ ਹਾਜ਼ਰ ਸਨ।