ਅਮਰੀਕਾ ਵਿੱਚ ਦਾੜ੍ਹੀ ’ਤੇ ਪਾਬੰਦੀ ਦੀ ਭਾਜਪਾ ਆਗੂ ਵੱਲੋਂ ਨਿਖੇਧੀ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਬਲਾਂ ਵਿੱਚ ਦਾੜ੍ਹੀ ’ਤੇ ਲਗਾਈ ਗਈ ਪਾਬੰਦੀ ਦੇ ਗੰਭੀਰ, ਭੇਦਭਾਵਪੂਰਨ ਅਤੇ ਅਸੰਵੇਦਨਸ਼ੀਲ ਫ਼ੈਸਲੇ...
Advertisement
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਬਲਾਂ ਵਿੱਚ ਦਾੜ੍ਹੀ ’ਤੇ ਲਗਾਈ ਗਈ ਪਾਬੰਦੀ ਦੇ ਗੰਭੀਰ, ਭੇਦਭਾਵਪੂਰਨ ਅਤੇ ਅਸੰਵੇਦਨਸ਼ੀਲ ਫ਼ੈਸਲੇ ਦਾ ਤੁਰੰਤ ਅਤੇ ਗੰਭੀਰਤਾ ਨਾਲ ਨੋਟਿਸ ਲੈਣ। ਅੱਜ ਇੱਥੇ ਗਰੇਵਾਲ ਨੇ ਕਿਹਾ ਕਿ ਇਹ ਦੁਖਦਾਈ ਅਤੇ ਅਸੰਵੇਦਨਸ਼ੀਲ ਫ਼ੈਸਲਾ ਧਾਰਮਿਕ ਆਜ਼ਾਦੀ, ਨਾਗਰਿਕ ਅਧਿਕਾਰਾਂ ਅਤੇ ਲੋਕਤੰਤਰ ਦੇ ਮੂਲ ਸਿਧਾਂਤਾਂ ’ਤੇ ਸਿੱਧਾ ਹਮਲਾ ਹੈ ਜਿਸ ਦਾ ਵਿਰੋਧ ਕਰਨਾ ਬਣਦਾ ਹੈ।
Advertisement
Advertisement