ਭਾਵਾਧਸ ਵਰਕਰਾਂ ਵੱਲੋਂ ਨਰੇਸ਼ ਧੀਂਗਾਨ ਦਾ ਸਨਮਾਨ
ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਧਸ) ਦੇ ਨਵ-ਨਿਯੁਕਤ ਕਾਰਜਕਾਰੀ ਸਰਵਉੱਚ ਨਿਰਦੇਸ਼ਕ ਨਰੇਸ਼ ਧੀਂਗਾਨ ਨੇ ਕਿਹਾ ਕਿ ਉਹ ਭਾਵਾਧਸ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਤੇਜ਼ ਕਰਨਗੇ ਅਤੇ ਦੇਸ਼ ਭਰ ਵਿੱਚ ਜਲਦੀ ਹੀ ਵੱਡੇ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਜਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ। ਮਾਡਲ ਟਾਊਨ ਐਕਸਟੈਨਸ਼ਨ ਸਥਿਤ ਭਾਵਾਧਸ ਦਫ਼ਤਰ ਵਿੱਚ ਅੱਜ ਰੱਖੇ ਸਨਮਾਨ ਸਮਾਗਮ ਦੌਰਾਨ ਉਨ੍ਹਾਂ ਸਵਾਮੀ ਚੰਦਰਪਾਲ ਅਨਾਰਿਆ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸਮੁੱਚੇ ਦੇਸ਼ ਵਿੱਚ ਲੋਕਾਂ ਨੂੰ ਭਾਵਾਧਸ ਨਾਲ ਜੋੜ ਕੇ ਭਾਵਾਧਸ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਗੇ ਅਤੇ ਜਥੇਬੰਦੀ ਦਾ ਪੁਨਰਗਠਨ ਕਰਕੇ ਭਵਿੱਖ ਦਾ ਨੀਤੀ ਪ੍ਰੋਗਰਾਮ ਤਿਆਰ ਕਰਨਗੇ। ਇਸ ਮੌਕੇ ਰਮੇਸ਼ ਕੁਮਾਰ, ਨਿਰੰਜਨ ਸਿੰਘ ਚੰਡੀਗੜ੍ਹ, ਉਦੇਸ਼ ਪੁਹਾਲ, ਰਜਿੰਦਰ ਕੁਮਾਰ ਬਿੰਜੀ ਕਨਵੀਨਰ ਪੰਜਾਬ, ਧਰਮਵੀਰ ਅਨਾਰਿਆ, ਰਜਿੰਦਰ ਕੌਰ ਘਾਰੂ ਪੰਜਾਬ ਪ੍ਰਧਾਨ ਮਹਿਲਾ, ਰਾਜਵੀਰ ਚੌਟਾਲਾ ਪੰਜਾਬ ਪ੍ਰਧਾਨ ਯੂਥ ਵਿੰਗ,ਮਨੋਜ ਚੌਹਾਨ ਪ੍ਰਧਾਨ ਵਪਾਰ ਵਿੰਗ ਪੰਜਾਬ, ਆਕਾਸ਼ ਲੋਹਟ, ਪੰਜਾਬ ਇੰਚਾਰਜ ਕੈਲਾਸ਼ ਚੌਹਾਨ ਆਦਿ ਵੱਲੋਂ ਨਰੇਸ਼ ਧੀਂਗਨ ਨੂੰ ਸਨਮਾਨਿਤ ਕਰਦਿਆਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਸਵਾਮੀ ਚੰਦਰਪਾਲ ਅਨਾਰਿਆ ਦਾ ਧੰਨਵਾਦ ਕੀਤਾ।
