ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਕਿਸਾਨ ਯੂਨੀਅਨ ਨੇ ਬਿਲਾਸਪੁਰ ’ਚ ਜ਼ਮੀਨ ’ਤੇ ਕਬਜ਼ਾ ਰੋਕਿਆ

ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ’ਤੇ ਦਾਅਵਾ ਕਰਨ ਦਾ ਲੋਕਾਂ ਵੱਲੋਂ ਵਿਰੋਧ
ਜ਼ਮੀਨ ਦਾ ਵਰੰਟ ਕਬਜ਼ਾ ਰੋਕਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ। -ਫੋਟੋ: ਓਬਰਾਏ
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਵੱਲੋਂ ਅੱਜ ਨੇੜਲੇ ਪਿੰਡ ਬਿਲਾਸਪੁਰ ਵਿੱਚ ਜ਼ਮੀਨ ’ਤੇ ਵਾਰੰਟ ਕਬਜ਼ਾ ਰੋਕਿਆ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਰਜਿੰਦਰ ਸਿੰਘ ਸਿਆੜ ਨੇ ਕਿਹਾ ਕਿ ਇਹ ਜ਼ਮੀਨ 1879 ਵਿਚ ਮਹਾਰਾਜਾ ਸਾਹਿਬ ਸਿੰਘ ਨੇ ਮਹੰਤ ਕੇਸਰ ਦਾਸ ਨੂੰ ਦਾਨ ਦਿੱਤੀ ਸੀ ਜੋ 1879 ਤੋਂ ਜ਼ਮੀਨ ਤੇ ਖੁਦ ਕਾਸ਼ਤ ਪੀੜ੍ਹੀ ਦਰ ਪੀੜ੍ਹੀ ਖੇਤੀ ਕਰ ਰਹੇ ਹਨ ਪਰ 1951 ਵਿਚ ਕਿਲ੍ਹੇਬੰਦੀ ਦੌਰਾਨ ਇਹ ਜ਼ਮੀਨ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਧਰਮਸ਼ਾਲਾ ਦੇ ਨਾਮ ਕਰ ਦਿੱਤੀ ਪਰ ਕਾਸ਼ਤਕਾਰਾਂ ਪਹਿਲਾਂ ਕਾਸ਼ਤ ਕਰ ਰਹੇ ਮਹੰਤ ਦੇ ਨਾਂ ’ਤੇ ਹੀ ਜ਼ਮੀਨ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਥੇ ਗੁਰਦੁਆਰਾ ਸਾਹਿਬ ਸੀ ਇਸ ਕਰਕੇ ਇਹ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਹੇਠ ਕੀਤੀ ਜਾਵੇ ਪਰ ਪਿੰਡ ਵਾਸੀਆਂ ਅਨੁਸਾਰ ਅਤੇ ਕਾਬਜ਼ ਮੁਜ਼ਾਹਰਿਆਂ ਅਨੁਸਾਰ ਇਥੇ ਕੇਵਲ ਕੇਸਰ ਦਾਸ ਦਾ ਡੇਰਾ ਹੈ। ਇਨ੍ਹਾਂ ਕਾਸ਼ਤਕਾਰਾਂ ਕੋਲ ਸਭ ਡੇਰੇ ਦੀਆਂ ਲਿਖਤਾਂ ਹਨ ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਮੀਨ ਤੇ ਕਬਜ਼ਾ ਵਾਰੰਟ ਦਾ ਅਦਾਲਤੀ ਫੈਸਲਾ ਲਿਆ ਕੇ 15 ਅਕਤੂਬਰ ਤੱਕ ਅਦਾਲਤ ਵਿਚ ਜਵਾਬ ਪੇਸ਼ ਕਰਨਾ ਹੈ। ਅੱਜ ਵਰੰਟ ਕਬਜ਼ਾ ਲੈ ਕੇ ਆਉਣ ਦਾ ਸਮਾਂ ਸੀ ਲੋਕ ਰੋਹ ਦੇਖਦਿਆਂ ਕੋਈ ਵੀ ਪ੍ਰਸਾਸ਼ਨ ਨਹੀਂ ਅੱਪੜਿਆ। ਬਲਵੰਤ ਸਿੰਘ ਘੁਡਾਣੀ ਅਤੇ ਯੁਵਰਾਜ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਸੰਭਾਲਣ ਲਈ ਨਵੇਂ ਤੋਂ ਨਵੇਂ ਕਾਨੂੰ ਲਿਆ ਰਹੀ, ਕਦੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ, ਸਦੀਆਂ ਤੋਂ ਜ਼ਮੀਨ ਤੇ ਕਬਜ਼ਾ ਕਾਸ਼ਤਕਾਰਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਅਤੇ ਵੱਡੇ ਜਗੀਰਦਾਰਾਂ ਨੂੰ ਦੇ ਰਹੇ ਭਾਵੇਂ ਪਿੰਡ ਜਿਊਂਦ ਦਾ ਭਾਵੇਂ ਪਿੰਡ ਬਥੌਈ ਦਾ ਹੋਵੇ ਜ਼ਮੀਨਾਂ ਖੋਹਣ ਲਈ ਹਮਲੇ ਵੱਖ ਵੱਖ ਰੂਪਾਂ ਵਿਚ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਪੋਰੇਟ ਨੀਤੀਆਂ ਖਿਲਾਫ਼ ਵੱਡੇ ਸੰਘਰਸ਼ ਦੀ ਲੋੜ ਹੈ।

Advertisement
Advertisement
Show comments