ਸਮਰਾਲਾ ’ਚ ਭਾਰਤੀ ਜਨਤਾ ਪਾਰਟੀ ਦੀ ਰੈਲੀ
ਨੌਜਵਾਨ ਆਗੂ ਨੀਸ਼ੂ ਸ਼ਰਮਾ ਪਾਰਟੀ ’ਚ ਸ਼ਾਮਲ
Advertisement
ਅੱਜ ਸਮਰਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਹੋਈ। ਇਸ ਰੈਲੀ 'ਚ ਨੌਜਵਾਨ ਯੂਥ ਆਗੂ ਨੀਸ਼ੂ ਸ਼ਰਮਾ ਭਾਜਪਾ ਵਿੱਚ ਸ਼ਾਮਲ ਹੋਏ। ਰੈਲੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਚੇਚੇ ਤੌਰ ’ਤੇ ਪੁੱਜੇ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਸੂਬੇ ਨੂੰ ਵੱਡੇ ਕਰਜ਼ੇ ਹੇਠ ਵੱਲ ਧੱਕ ਰਹੀ ਹੈ ਅਤੇ ਪੰਜਾਬ ਦੇ ਵੱਧ ਰਹੇ ਕਰਜ਼ੇ ਨੂੰ ਮੁਆਫ ਕਰਵਾਉਣ ਸਮੇਤ ਇੱਥੇ ਵੱਡੀ ਇੰਡਸਟਰੀ, ਏਅਰਪੋਰਟ ਅਤੇ ਹੋਰ ਰੁਜ਼ਗਾਰ ਦੇ ਪ੍ਰਾਜੈਕਟ ਲਿਆਉਣ ਲਈ ਪੰਜਾਬੀਆਂ ਕੋਲ ਇੱਕੋ ਇੱਕ ਵਿਕਲਪ ਭਾਜਪਾ ਹੀ ਹੈ।ਉਨ੍ਹਾਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੰਦੇ ਹੋਏ ਆਖਿਆ ਕਿ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ 2027 ਵਿੱਚ ਭਾਜਪਾ ਦੀ ਸਰਕਾਰ ਨੂੰ ਲਿਆਉਣਾ ਜਰੂਰੀ ਹੈ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਸਰੀਨ, ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਸਮੇਤ ਕਈ ਹੋਰ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।
Advertisement
Advertisement