ਨੈੱਟਬਾਲ ਮੁਕਾਬਲਿਆਂ ’ਚੋਂ ਭੈਣੀ ਬੜਿੰਗਾ ਸਕੂਲ ਦੀ ਟੀਮ ਅੱਵਲ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਨੈੱਟਬਾਲ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲੜਾ ਵਿੱਚ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਡਰ-14, 17 ਅਤੇ 19 ਵਿਚ ਲੜਕੀਆਂ ਦੀਆਂ ਜ਼ਿਲ੍ਹੇ ਵਿੱਚੋਂ ਕੁੱਲ 28 ਟੀਮਾਂ ਅਤੇ ਲੜਕਿਆਂ ਦੀਆਂ 34 ਟੀਮਾਂ ਨੇ ਹਿੱਸਾ ਲਿਆ। ਖੇਡਾਂ ਦਾ ਉਦਘਾਟਨ ਕਰਦਿਆਂ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਔਜਲਾ ਨੇ ਖਿਡਾਰੀਆਂ ਨੂੰ ਖੇਡਾਂ ਦੇ ਮਹੱਤਵ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਲੜਕੀਆਂ ਦੇ ਅੰਡਰ-14 ਮੁਕਾਬਲਿਆਂ ਵਿੱਚ ਭੈਣੀ ਬੜਿੰਗਾ ਸਕੂਲ ਨੇ ਪਹਿਲਾ, ਰਸੂਲੜਾ ਸਕੂਲ ਨੇ ਦੂਜਾ ਅਤੇ ਸੈਕਰਡ ਹਾਰਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਿਚ ਭੈਣੀ ਬੜਿੰਗਾ ਸਕੂਲ ਪਹਿਲੇ, ਖਾਲਸਾ ਸਕੂਲ ਬਹਾਦਰਗੜ੍ਹ ਦੂਜੇ, ਸੈਕਰਡ ਹਾਰਟ ਲੁਧਿਆਣਾ ਤੀਜੇ, ਅੰਡਰ-19 ਵਿਚ ਦ੍ਰਿਸ਼ਟੀ ਸਕੂਲ ਨਾਰੰਗਵਾਲ ਪਹਿਲੇ, ਸਨਮਤੀ ਵਿਮਲ ਜੈਨ ਸਕੂਲ ਜਗਰਾਓ ਦੂਜੇ ਅਤੇ ਲਲਹੇੜੀ ਸਕੂਲੇ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਲੜਕਿਆਂ ਦੇ ਅੰਡਰ-14 ਮੁਕਾਬਲਿਆਂ ਵਿਚ ਖਾਲਸਾ ਸਕੂਲ ਬਹਾਦਰਗੜ੍ਹ ਨੇ ਪਹਿਲਾ, ਭੈਣੀ ਬੜਿੰਗਾ ਸਕੂਲ ਨੇ ਦੂਜਾ ਅਤੇ ਸਨਮਤੀ ਵਿਮਲ ਜੈਨ ਸਕੂਲ ਨੇ ਤੀਜਾ, ਅੰਡਰ-17 ਵਿਚ ਭੈਣੀ ਬੜਿੰਗਾ ਸਕੂਲ ਨੇ ਪਹਿਲਾ, ਖਾਲਸਾ ਸਕੂਲ ਬਹਾਦਰਗੜ੍ਹ ਨੇ ਦੂਜਾ ਅਤੇ ਰਾਏਕੋਟ ਸਕੂਲ ਨੇ ਤੀਜਾ, ਅੰਡਰ-19 ਵਿਚ ਭੈਣੀ ਬੜਿੰਗਾ ਸਕੂਲ ਨੇ ਪਹਿਲਾ, ਖਾਲਸਾ ਸਕੂਲ ਨੇ ਦੂਜਾ ਅਤੇ ਰਸੂਲੜਾ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਨੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਅੰਤ ਵਿਚ ਮਾਸਟਰ ਸ਼ਿੰਗਾਰਾ ਸਿੰਘ ਨੇ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ, ਗੁਰਦੀਪ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ, ਕੁਸਮ ਟਾਂਕ, ਵਿਸ਼ਾਲ ਵਸ਼ਿਸ਼ਟ, ਰਾਜੇਸ਼ ਕੁਮਾਰ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।