ਕੁਸ਼ਤੀ ਵਿੱਚ ਬੇਗੋਵਾਲ ਦੀ ਟੀਮ ਜਿੱਤੀ
ਬਲਾਕ ਦੋਰਾਹਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦਾ ਦੋ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਅੱਜ ਆਖ਼ਰੀ ਦਿਨ ਮੇਲੇ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਅਤੇ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲਾਂ ਨੇ ਸਾਂਝੇ ਤੌਰ ’ਤੇ...
Advertisement
ਬਲਾਕ ਦੋਰਾਹਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦਾ ਦੋ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਅੱਜ ਆਖ਼ਰੀ ਦਿਨ ਮੇਲੇ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਅਤੇ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲਾਂ ਨੇ ਸਾਂਝੇ ਤੌਰ ’ਤੇ ਕੀਤਾ। ਇਹ ਮੇਲਾ ਸੀ ਐੱਸ ਟੀ ਬਲਜੀਤ ਕੌਰ ਬੋਪਾਰਾਏ ਦੀ ਅਗਵਾਈ ਵਿੱਚ ਕਰਵਾਇਆ ਗਿਆ। ਬਲਵਿੰਦਰ ਸਿੰਘ ਬਿਸ਼ਨਪੁਰਾ ਅਤੇ ਬਲਵਿੰਦਰ ਸਿੰਘ ਰਾਮਪੁਰ ਨੇ ਦੱਸਿਆ ਕਿ ਕੁਸ਼ਤੀਆਂ ਵਿੱਚ 25 ਕਿਲੋ ਭਾਰ ਵਰਗ ’ਚੋਂ ਬੇਗੋਵਾਲ ਨੇ ਪਹਿਲਾ ਸਥਾਨ, ਮੁੰਡਿਆਲਾ ਕਲਾਂ ਨੇ ਦੂਜਾ ਸਥਾਨ, ਕੁਸ਼ਤੀਆਂ 28 ਕਿਲੋ ਜੈਪੁਰਾ ਨੇ ਪਹਿਲਾ ਸਥਾਨ, ਘੁਡਾਣੀ ਕਲਾਂ ਨੇ ਦੂਜਾ ਸਥਾਨ, ਕੁਸ਼ਤੀਆਂ 30 ਕਿਲੋ ਖਹਿਰਾ ਨੇ ਪਹਿਲਾ ਸਥਾਨ, ਬੇਗੋਵਾਲ ਨੇ ਦੂਜਾ ਸਥਾਨ, ਕੁਸ਼ਤੀਆਂ 32 ਕਿਲੋ ਖਹਿਰਾ ਨੇ ਪਹਿਲਾ ਸਥਾਨ ਅਤੇ ਘੁਡਾਣੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕੀਆਂ ਜੈਪੁਰਾ ਨੇ ਪਹਿਲਾ, ਬੇਗੋਵਾਲ ਨੇ ਦੂਜਾ, ਲੰਬੀ ਛਾਲ ਲੜਕੇ ਦੀਪੂ ਕੁਮਾਰ ਬੇਗੋਵਾਲ ਨੇ ਪਹਿਲਾ, ਪ੍ਰਭਦੀਪ ਸਿੰਘ ਬਿਲਾਸਪੁਰ ਨੇ ਦੂਜਾ, ਸ਼ਾਟ ਪੁੱਟ ਲੜਕੀਆਂ ਜਸਨੂਰ ਕੌਰ ਬਿਲਾਸਪੁਰ ਨੇ ਪਹਿਲਾ ਸਥਾਨ, ਐਵਰੀਨ ਕੌਰ ਬਿਲਾਸਪੁਰ ਨੇ ਦੂਜਾ ਸਥਾਨ, ਸ਼ਾਟ ਪੁੱਟ ਲੜਕੇ ਪ੍ਰਿੰਸ ਕੁਮਾਰ ਜੈਪੁਰਾ ਨੇ ਪਹਿਲਾ ਸਥਾਨ, ਰਿਤਿਕ ਖਹਿਰਾ ਨੇ ਦੂਜਾ ਸਥਾਨ, ਸ਼ਤਰੰਜ ਲੜਕੇ ਬਿਲਾਸਪੁਰ ਨੇ ਪਹਿਲਾ ਸਥਾਨ, ਜੈਪੁਰਾ ਨੇ ਦੂਜਾ ਸਥਾਨ, ਸ਼ਤਰੰਜ ਲੜਕੀਆਂ ਖਹਿਰਾ ਨੇ ਪਹਿਲਾ ਸਥਾਨ, ਜੈਪੁਰਾ ਦੂਜਾ ਸਥਾਨ, ਰੱਸਾ-ਕਸ਼ੀ ਦੇ ਮੁਕਾਬਲਿਆਂ ਵਿੱਚ ਬਿਲਾਸਪੁਰ ਦੀ ਟੀਮ ਨੇ ਪਹਿਲਾ ਅਤੇ ਪਾਇਲ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਰਾਟਿਆਂ ਵਿੱਚ ਲੜਕਿਆਂ ਦੇ ਵਿੱਚ ਬਿਲਾਸਪੁਰ ਦੀ ਟੀਮ ਨੇ ਪਹਿਲਾ ਸਥਾਨ, ਪਾਇਲ ਦੀ ਟੀਮ ਨੇ ਦੂਜਾ ਸਥਾਨ, ਕਰਾਟੇ ਲੜਕੀਆਂ ਦੇ ਵਿੱਚ ਬਿਲਾਸਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਾਇਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਨਗਰ ਘੁਡਾਣੀ ਕਲਾਂ ਤੋਂ ਸਾਬਕਾ ਬੀਪੀਓ ਮਦਨ ਗੋਪਾਲ, ਖੇਡ ਕਮੇਟੀ ਦੇ ਮੈਂਬਰ ਸੀ ਐੱਚ ਟੀ ਅਮਰੀਕ ਸਿੰਘ, ਕਰਮਜੀਤ ਕੌਰ, ਜਸਵਿੰਦਰ ਕੌਰ, ਨਛੱਤਰ ਕੌਰ, ਅਮਨਦੀਪ ਸਿੰਘ, ਕੁਲਦੀਪ ਸਿੰਘ, ਬਲਾਕ ਖੇਡ ਕਮੇਟੀ ਦੇ ਮੈਂਬਰ ਦੇਵੀ ਦਿਆਲ ਰਾਜਗੜ੍ਹ, ਰੁਪਿੰਦਰ ਕੌਰ ਮਹਿਦੂਦਾਂ, ਅਧਿਆਪਕ ਸੰਦੀਪ ਸਿੰਘ ਮਕਸੂਦੜਾ ਤੇ ਗੁਰਪ੍ਰੀਤ ਸਿੰਘ ਮਕਸੂਦੜਾ ਆਦਿ ਹਾਜ਼ਰ ਸਨ।
Advertisement
Advertisement
