ਸਰਹਾਲੀ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਮਈ
ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੀ ਜਰਨਲ ਮੀਟਿੰਗ ਵਿਸ਼ਵਕਰਮਾ ਪਾਰਕ ਵਿੱਚ ਹੋਈ, ਜਿਸ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਜਥੇਬੰਦੀ ਦੀ ਚੋਣ ਕੀਤੀ ਗਈ।
ਇਸ ਮੌਕੇ ਵਿਧਾਇਕ ਸਿੱਧੂ ਤੋਂ ਇਲਾਵਾ ਚਰਨਜੀਤ ਸਿੰਘ ਵਿਸ਼ਵਕਰਮਾ, ਅਵਤਾਰ ਸਿੰਘ ਭੋਗਲ, ਅਮਰੀਕ ਸਿੰਘ ਜੈਮਲ, ਗੁਰਚਰਨ ਸਿੰਘ ਜੈਮਕੋ, ਉਦਮਜੀਤ ਸਿੰਘ ਚਾਨੇ ਅਤੇ ਇੰਦਰਜੀਤ ਸਿੰਘ ਨਵਯੁੱਗ ਦੀ ਸਰਪ੍ਰਸਤੀ ਹੇਠ ਸਰਬਸੰਮਤੀ ਨਾਲ ਰਜਿੰਦਰ ਸਿੰਘ ਸਰਹਾਲੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਵਿਧਾਇਕ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਦੁਨੀਆਂ ਦਾ ਬਹੁਤ ਵੱਡਾ ਸਨਅਤੀ ਅਤੇ ਵਪਾਰਿਕ ਖੇਤਰ ਹੈ ਜਿੱਥੇ ਇੰਡਸਟਰੀ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਸਾਡਾ ਵਪਾਰ ਹੀ ਸਾਡੀ ਆਰਥਿਕਤਾ ਦੀ ਮਜ਼ਬੂਤੀ ਦਾ ਧੁਰਾ ਹੈ ਅਤੇ ਸਾਡੀ ਆਰਥਿਕਤਾ ਤਦ ਹੀ ਬੁਲੰਦੀਆਂ ''ਤੇ ਪਹੁੰਚ ਸਕਦੀ ਹੈ ਜਦੋਂ ਛੋਟੇ ਅਤੇ ਵੱਡੇ ਕਾਰੋਬਾਰੀ ਖੁਸ਼ਹਾਲ ਹੁੰਦੇ ਹਨ।
ਉਨ੍ਹਾਂ ਐਲਾਨ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਉਦਯੋਗ ਪ੍ਰਫੁਲਿਤ ਹੋ ਸੱਕਣ। ਇਸ ਸਮੇਂ ਮੈਂਬਰਾਂ ਨੇ ਇਕੱਠਿਆਂ ਹੋ ਕੇ ਕੰਮ ਕਰਨ ਦਾ ਅਹਿਦ ਕੀਤਾ ਤਾਂ ਜੋ ਕਾਰੋਬਾਰ ਦੀਆਂ ਸਮੱਸਿਆਂਵਾਂ ਦਾ ਹੱਲ ਕਰਕੇ ਉਦਯੋਗ ਨੂੰ ਨਵੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ। ਇਸ ਸਮੇਂ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਹਰ ਇਲਾਕੇ ਵਿੱਚੋਂ ਸਮਾਲ ਇੰਡਸਟਰੀ ਦੇ ਮੈਂਬਰ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਛੋਟੇ ਅਤੇ ਵੱਡੇ ਕਾਰੋਬਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਦਯੋਗ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦਆਂ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਸਕਣ। ਇਸ ਮੌਕੇ ਸਤਿੰਦਰਜੀਤ ਸਿੰਘ ਅੋਟਮ, ਹਰਦੀਪ ਸਿੰਘ ਸੋਹਲ, ਸੁਖਵਿੰਦਰ ਸਿੰਘ ਜਗਦੇਵ, ਰਾਜ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਹੁੰਝਣ, ਅਮਰੀਕ ਸਿੰਘ ਘੜਿਆਲ, ਪ੍ਰਧਾਨ ਜਗਦੇਵ ਸਿੰਘ, ਅਮਰਪਾਲ ਸਿੰਘ, ਗੁਰਮਤਿ ਸਿੰਘ ਸੁੱਖਾ, ਸੁਮੇਸ਼ ਕੋਸ਼ਰ, ਅਵਤਾਰ ਸਿੰਘ ਚਾਨੇ ਅਤੇ ਇਕਓਂਕਾਰ ਸਿੰਘ ਆਦਿ ਵੀ ਹਾਜ਼ਰ ਸਨ। ਸਕੱਤਰ ਰੇਸ਼ਮ ਉਸੱਗੂ ਨੇ ਸਭ ਦਾ ਧੰਨਵਾਦ ਕਰਦਿਆਂ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਨੂੰ ਵਧਾਈ ਦਿੱਤੀ।