ਬੇਸਬਾਲ: ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਦੀਆਂ ਟੀਮਾਂ ਸੈਮੀ-ਫਾਈਨਲ ’ਚ
ਚੈਂਪੀਅਨਸ਼ਿਪ ਦੇ ਦੂਜੇ ਦਿਨ ਪਹਿਲੇ ਮੁਕਾਬਲੇ ਵਿੱਚ ਮਾਨਸਾ ਨੇ ਫਾਜ਼ਿਲਕਾ ਨੂੰ 5-3 ਨਾਲ, ਦੂਜੇ ਮੈਚ ਵਿੱਚ ਅੰਮ੍ਰਿਤਸਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ 1-0 ਨਾਲ, ਤੀਜੇ ਮੈਚ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਨੂੰ 9-2 ਨਾਲ, ਚੌਥੇ ਮੈਚ ਵਿੱਚ ਬਰਨਾਲਾ ਨੇ ਮਾਲੇਰਕੋਟਲਾ ਨੂੰ 2-0 ਨਾਲ, ਪੰਜਵੇਂ ਮੈਚ ਵਿੱਚ ਪਟਿਆਲਾ ਨੇ ਕਪੂਰਥਲਾ ਨੂੰ 2-0 ਨਾਲ, ਛੇਵੇਂ ਮੈਚ ਵਿੱਚ ਫਿਰੋਜ਼ਪੁਰ ਨੇ ਐੱਸਏਐੱਸ ਨਗਰ ਮੁਹਾਲੀ ਨੂੰ 10-0 ਨਾਲ, ਸੱਤਵੇਂ ਮੈਚ ਵਿੱਚ ਲੁਧਿਆਣਾ ਨੇ ਬਰਨਾਲਾ ਨੂੰ 8-0 ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਸ਼ਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੋ-ਦੋ ਅੰਕਾਂ ਦਾ ਯੋਗਦਾਨ ਪਾਇਆ। ਇਸੇ ਤਰ੍ਹਾਂ ਅੱਠਵੇਂ ਮੈਚ ਵਿੱਚ ਫਿਰੋਜ਼ਪੁਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 9-0 ਨਾਲ, ਨੌਵੇਂ ਮੈਚ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 6-0 ਨਾਲ, ਦਸਵੇਂ ਮੈਚ ਵਿੱਚ ਸੰਗਰੂਰ ਨੇ ਮਾਨਸਾ ਨੂੰ 6-5 ਨਾਲ ਹਰਾਇਆ।
ਚੈਂਪੀਅਨਸ਼ਿਪ ਦੇ ਤੀਜੇ ਅਤੇ ਆਖ਼ਰੀ ਦਿਨ ਪਹਿਲਾ ਸੈਮੀ-ਫਾਈਨਲ ਮੁਕਾਬਲਾ ਲੁਧਿਆਣਾ ਅਤੇ ਫਿਰੋਜ਼ਪੁਰ ਜਦਕਿ ਦੂਜਾ ਸੈਮੀ-ਫਾਈਨਲ ਮੁਕਾਬਲਾ ਪਟਿਆਲਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਅੱਜ ਦੇ ਸਮਾਗਮ ਵਿੱਚ ਗਿੱਲ ਆਟਾ ਚੱਕੀ ਵੱਲੋਂ ਕਰਨਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਸਕੱਤਰ ਇੰਜ. ਹਰਬੀਰ ਸਿੰਘ ਗਿੱਲ ਅਤੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਆਖੀ। ਇਸ ਮੌਕੇ ਰਜਿੰਦਰ ਸਿੰਘ, ਸੁੰਦਰ ਸਿੰਘ, ਚਮਕੌਰ ਸਿੰਘ, ਸਚਿਨ ਠਾਕੁਰ, ਟੇਕ ਸਿੰਘ ਤੇ ਹਰਜਿੰਦਰ ਸਿੰਘ ਹਾਜ਼ਰ ਸਨ।
