ਬਲਜਿੰਦਰ ਸਿੰਘ ਹਮਾਯੂੰਪੁਰ ਇਕਾਈ ਦੇ ਪ੍ਰਧਾਨ ਚੁਣੇ ਗਏ
ਸਮਰਾਲਾ ਰੈਲੀ ਲਈ ਪਿੰਡ-ਪਿੰਡ ਤਿਆਰੀਆਂ
Advertisement
ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਸੰਗਠਨ ਸਕੱਤਰ ਚਰਨਜੀਤ ਸਿੰਘ ਫੱਲੇਵਾਲ ਨੇ ਦੱਸਿਆ ਕਿ ਉਪਜਾਊ ਜ਼ਮੀਨਾਂ ਖੋਹ ਕੇ ਕਿਸਾਨਾਂ ਦਾ ਉਜਾੜਾ ਕਰਨ ਉਪਰ ਤੁਲੀ ਹੋਈ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੇ ਸਾਂਝੇ ਘੋਲ ਕਾਰਨ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾਣ ਵਾਲੀ ਜੇਤੂ ਰੈਲੀ ਨੂੰ ਸਫਲ ਬਣਾਉਣ ਲਈ ਜਥੇਬੰਦੀ ਵੱਲੋਂ ਪੱਖੋਵਾਲ ਬਲਾਕ ਦੇ ਡੇਢ ਦਰਜਨ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਮੁਕੰਮਲ ਕਰ ਲਈ ਗਈ ਹੈ। ਬਲਾਕ ਪੱਖੋਵਾਲ ਦੇ ਸਕੱਤਰ ਕੁਲਵੀਰ ਸਿੰਘ ਜੰਡ, ਰਾਜਿੰਦਰ ਸਿੰਘ ਸਿਆੜ, ਨਿਰਮਲ ਸਿੰਘ, ਮੁਖ਼ਤਿਆਰ ਸਿੰਘ ਸਣੇ ਹੋਰ ਕਿਸਾਨ ਆਗੂਆਂ ਨੇ ਪ੍ਰਚਾਰ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।
ਇਸੇ ਦੌਰਾਨ ਬੀਕੇਯੂ ਏਕਤਾ (ਉਗਰਾਹਾਂ) ਦੀ ਹਮਾਂਯੂੰਪੁਰ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਚੋਣ ਵਿੱਚ ਬਲਜਿੰਦਰ ਸਿੰਘ ਪ੍ਰਧਾਨ, ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਸਕੱਤਰ, ਅਵਤਾਰ ਸਿੰਘ ਸਹਾਇਕ ਸਕੱਤਰ, ਹਰਦੀਪ ਸਿੰਘ ਖ਼ਜ਼ਾਨਚੀ ਸਹਾਇਕ ਅਤੇ ਸ਼ਿੰਗਾਰਾ ਸਿੰਘ ਖ਼ਾਲਸਾ ਖ਼ਜ਼ਾਨਚੀ ਚੁਣੇ ਗਏ।
Advertisement
Advertisement