ਮੁੱਲਾਂਪੁਰ ਕ੍ਰਿਕਟ ਕੱਪ ’ਤੇ ਬਘੇਲਾ ਦੀ ਟੀਮ ਕਾਬਜ਼
ਗੁਰਦੁਆਰਾ ਮਸਕਿਆਣਾ ਸਾਹਿਬ ਕ੍ਰਿਕਟ ਕਲੱਬ ਪਿੰਡ ਮੁੱਲਾਂਪੁਰ ਵੱਲੋਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਨੌਵਾਂ ਪੰਜ ਰੋਜ਼ਾ ਨਿਰੋਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 48 ਟੀਮਾਂ ਨੇ ਹਿੱਸਾ ਲਿਆ। ਮੁੱਖ ਪ੍ਰਬੰਧਕ ਅਤੇ ਕ੍ਰਿਕਟ ਟੀਮ ਮੈਂਬਰ ਸੋਨਾ ਮਾਨ ਅਤੇ ਰਾਜਨਵੀਰ ਸਿੰਘ ਲੰਮੇ ਨੇ ਦੱਸਿਆ ਕਿ ਟੂਰਨਾਮੈਂਟ ਦੀ ਸਫ਼ਲਤਾ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਿੱਲਾ ਆਸਟਰੇਲੀਆ, ਸਰਪੰਚ ਇੰਦਰਜੀਤ ਸਿੰਘ, ‘'ਆਪ’ ਆਗੂ ਬੂਟਾ ਸਿੰਘ ਧਨੋਆ, ਸਾਬਕਾ ਸਰਪੰਚ ਬਲਵੀਰ ਸਿੰਘ ਗਿੱਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਟੂਰਨਾਮੈਂਟ ਦੇ ਆਖ਼ਰੀ ਦਿਨ ਬਘੇਲਾ (ਮੋਗਾ) ਅਤੇ ਜੋਧਾਂ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਫਾਈਨਲ ਵਿੱਚ ਬਘੇਲਾ ਦੀ ਟੀਮ ਨੇ 107 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਮੁਕਾਬਲੇ ਜੋਧਾਂ ਦੀ ਟੀਮ 98 ਦੌੜਾਂ ’ਤੇ ਆਊਟ ਹੋ ਗਈ। ਇਸ ਤਰ੍ਹਾਂ ਬਘੇਲਾ ਦੀ ਟੀਮ ਨੇ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ। ਮੇਜ਼ਬਾਨ ਮੁੱਲਾਂਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਟੂਰਨਾਮੈਂਟ ਦਾ ਬੈਸਟ ਪਲੇਅਰ ਸੁੱਖਾ ਬਘੇਲਾ ਰਿਹਾ, ਜਿਸ ਨੂੰ ਇਨਾਮ ਵਿੱਚ ਫਰਿੱਜ ਦਿੱਤਾ ਗਿਆ। ਸਰਵੋਤਮ ਗੇਂਦਬਾਜ਼ ਕਰਨ ਜੋਧਾਂ ਅਤੇ ਸਰਵੋਤਮ ਬੱਲੇਬਾਜ਼ ਜੋਧਾਂ ਪਿੰਡ ਦੀ ਟੀਮ ਦੇ ਖਿਡਾਰੀ ਗੱਗੀ ਨੂੰ ਦਿੱਤਾ ਗਿਆ। ਦੋਵਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਗਈਆਂ। ਸਰਪੰਚ ਇੰਦਰਜੀਤ ਸਿੰਘ ਮਹਿਤੋਂ, ਸਾਧੂ ਸਿੰਘ ਕਲੇਰ ਕੈਨੇਡਾ, ਬੂਟਾ ਸਿੰਘ ਧਨੋਆ ਅਤੇ ਬਲੌਰ ਸਿੰਘ ਨੇ ਇਨਾਮ ਵੰਡੇ। ਇਸ ਮੌਕੇ ਮਨੀ ਮਾਨ, ਗੁਰਪ੍ਰੀਤ ਲਾਲਾ, ਨਗਿੰਦਰ ਨਿੰਦਾ, ਪਵਨ ਬਰਾੜ, ਜਤਿੰਦਰ ਜੌਹਲ, ਜੋਸ਼ੀ ਮੁੱਲਾਂਪੁਰ, ਪੰਮਾ, ਗੱਗੂ, ਮਾਸਟਰ ਸੁਖਰਾਜ ਸਿੰਘ, ਮਾਸਟਰ ਬਲਦੇਵ ਸਿੰਘ, ਮਾਸਟਰ ਹਰਦੇਵ ਸਿੰਘ ਮੁੱਲਾਂਫੁਰ, ਜਤਿੰਦਰ ਸਿੰਘ ਗਿੱਲ, ਜੋਧ ਸਿੰਘ ਗਿੱਲ, ਤੇਜਾ ਸਿੰਘ ਬਾਬਾ, ਪੰਚ ਜਰਨੈਲ ਸਿੰਘ, ਜਗਦੀਪ ਸਿੰਘ ਗਿੱਲ ਕੈਨੇਡਾ, ਹਰਮੀਤ ਇਟਲੀ, ਜਗਰੂਪ ਸਿੰਘ ਰੂਪੀ ਆਦਿ ਹਾਜ਼ਰ ਸਨ।
