ਨਕਦੀ ਨਾਲ ਭਰਿਆ ਬੈਗ ਮਾਲਕ ਨੂੰ ਸੌਂਪਿਆ
ਇੱਥੋਂ ਨੇੜਲੇ ਪਿੰਡ ਇਕੋਲਾਹੀ ਦੇ ਸਾਬਕਾ ਸਰਪੰਚ ਤੇਜਿੰਦਰ ਸਿੰਘ, ਕੁਲਦੀਪ ਸਿੰਘ ਅਤੇ ਵਿੱਕੀ ਰੋਜ਼ਾਨਾ ਵਾਂਗ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਵੇਰੇ ਕਰੀਬ ਢਾਈ ਵਜੇ ਮੱਥਾ ਟੇਕਣ ਗਏ, ਜਿਨ੍ਹਾਂ ਨੂੰ ਰਾਹ ਵਿੱਚ ਇਕ ਬੈਗ ਮਿਲਿਆ, ਜਿਸ ਨੂੰ ਖੋਲ੍ਹਿਆ ਤਾਂ ਉਸ ਵਿੱਚ...
Advertisement
ਇੱਥੋਂ ਨੇੜਲੇ ਪਿੰਡ ਇਕੋਲਾਹੀ ਦੇ ਸਾਬਕਾ ਸਰਪੰਚ ਤੇਜਿੰਦਰ ਸਿੰਘ, ਕੁਲਦੀਪ ਸਿੰਘ ਅਤੇ ਵਿੱਕੀ ਰੋਜ਼ਾਨਾ ਵਾਂਗ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਵੇਰੇ ਕਰੀਬ ਢਾਈ ਵਜੇ ਮੱਥਾ ਟੇਕਣ ਗਏ, ਜਿਨ੍ਹਾਂ ਨੂੰ ਰਾਹ ਵਿੱਚ ਇਕ ਬੈਗ ਮਿਲਿਆ, ਜਿਸ ਨੂੰ ਖੋਲ੍ਹਿਆ ਤਾਂ ਉਸ ਵਿੱਚ 65 ਹਜ਼ਾਰ ਰੁਪਏ ਅਤੇ ਮਹਾਰਾਸ਼ਟਰ ਦੀਆਂ ਰੇਲਵੇ ਟਿਕਟਾਂ ਸਨ। ਇਸ ਤੋਂ ਅੰਦਾਜ਼ਾ ਲਾਇਆ ਕਿ ਵਿਅਕਤੀ ਰੇਲਵੇ ਸਟੇਸ਼ਨ ’ਤੇ ਹੋਣਗੇ ਜਿਨ੍ਹਾਂ ਮਹਾਰਾਸ਼ਟਰ ਜਾਣਾ ਹੋਵੇਗਾ ਜਦੋਂ ਉਨ੍ਹਾਂ ਸਰਹਿੰਦ ਰੇਲਵੇ ਸਟੇਸ਼ਨ ’ਤੇ ਬੈਗ ਦੇ ਮਾਲਕਾਂ ਨੂੰ ਲੱਭਣ ਦਾ ਯਤਨ ਕੀਤਾ ਤਾਂ ਉੱਥੇ ਇਕ ਮੁਸਲਿਮ ਭਰਾ ਉਦਾਸ ਬੈਠਾ ਸੀ। ਤੇਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਵਿਅਕਤੀ ਤੇ ਬੈਗ ਦੀ ਪਛਾਣ ਪੁੱਛੀ ਤਾਂ ਉਸ ਨੇ ਬਿਲਕੁਲ ਸਹੀ ਦੱਸੀ। ਵਿਅਕਤੀ ਨੇ ਦੱਸਿਆ ਕਿ ਉਹ ਰੋਜ਼ਾ ਸਰੀਫ਼ ਮੱਥਾ ਟੇਕਣ ਆਏ ਸਨ ਅਤੇ ਰਾਹ ਵਿੱਚ ਬੈਗ ਗੁਆਚ ਗਿਆ। ਉਨ੍ਹਾਂ ਬੈਗ ਵਾਪਸ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਵੀ ਦੁਨੀਆ ’ਤੇ ਇਮਾਨਦਾਰ ਲੋਕ ਮੌਜੂਦ ਹਨ।
Advertisement
Advertisement