ਬੈਡਮਿੰਟਨ: ਡੀਏਵੀ ਸਕੂਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਇੱਥੇ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨੇ ਬੈਡਮਿੰਟਨ ਤੇ ਸ਼ਤਰੰਜ ਵਿੱਚ ਮੱਲਾਂ ਮਾਰਦਿਆਂ ਦੋ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਕੂਲ ਦੀ ਅੰਡਰ-17 ਦੀਆਂ ਬੈਡਮਿੰਟਨ ਖਿਡਾਰਨਾਂ ਮੰਨਤਪ੍ਰੀਤ ਕੌਰ ਤੇ ਆਕ੍ਰਿਤੀ ਸ਼ਰਮਾ...
Advertisement
ਇੱਥੇ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨੇ ਬੈਡਮਿੰਟਨ ਤੇ ਸ਼ਤਰੰਜ ਵਿੱਚ ਮੱਲਾਂ ਮਾਰਦਿਆਂ ਦੋ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਕੂਲ ਦੀ ਅੰਡਰ-17 ਦੀਆਂ ਬੈਡਮਿੰਟਨ ਖਿਡਾਰਨਾਂ ਮੰਨਤਪ੍ਰੀਤ ਕੌਰ ਤੇ ਆਕ੍ਰਿਤੀ ਸ਼ਰਮਾ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਤਰੰਜ ਦੇ ਅੰਡਰ-17 ਸਾਲਾ ਖਿਡਾਰੀਆਂ ਅਗਮਪ੍ਰੀਤ ਸਿੰਘ ਕੈਂਥ, ਭਵਿਆ ਬਾਂਸਲ ਤੇ ਸਪਰਸ਼ ਸਿੰਗਲਾ ਨੇ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਪਲਾਹ ਵੱਲੋਂ ਇਨ੍ਹਾਂ ਜੇਤੂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਵੀ ਦਿੱਤੀ। ਇਸ ਸਮੇਂ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰਪਾਲ ਵਿੱਜ ਅਤੇ ਡੀਪੀਈ ਸੁਰਿੰਦਰ ਕੌਰ ਤੂਰ ਹਾਜ਼ਰ ਸਨ।
Advertisement
Advertisement