ਬਾਬਾ ਜ਼ੋਰਾਵਰ ਸਕੂਲ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜ਼ੋਨਲ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ੋਨਲ ਮੁਕਾਬਲਿਆਂ ਵਿੱਚ ਅੰਡਰ-14 ਕੁੜੀਆਂ ਦੀ ਖੋ-ਖੋ ਟੀਮ ਨੇ ਚਾਂਦੀ ਦਾ ਤਗ਼ਮਾ, ਅੰਡਰ-19 ਕੁੜੀਆਂ ਖੋ-ਖੋ ਟੀਮ ਨੇ ਕਾਂਸੀ ਦਾ ਤਗ਼ਮਾ, ਅੰਡਰ-19 ਮੁੰਡਿਆਂ ਦੀ ਫੁਟਬਾਲ ਟੀਮ ਨੇ ਸੋਨ ਤਗ਼ਮਾ ਅਤੇ ਅੰਡਰ-19 ਕ੍ਰਿਕਟ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਅੰਡਰ-14 ਮੁੰਡਿਆਂ ਦੀ ਸੈਪਕਟਾਕਰਾ ਟੀਮ ਨੇ ਕਾਂਸੀ ਦਾ ਤਗ਼ਮਾ, ਅੰਡਰ-17 ਟੀਮ ਨੇ ਚਾਂਦੀ ਦਾ ਤਗ਼ਮਾ ਅਤੇ ਅੰਡਰ-19 ਟੀਮ ਨੇ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਖੋ-ਖੋ ਅੰਡਰ-14 ਕੁੜੀਆਂ ਖੁਸ਼ਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਬਲਜੋਤ ਕੌਰ ਅਤੇ ਹਰਨੀਤ ਕੌਰ, ਅੰਡਰ-19 ਕੁੜੀਆਂ ਕਮਲਜੀਤ ਕੌਰ ਅਤੇ ਰੋਸ਼ੀ ਦੀ ਅਗਲੇ ਮੁਕਾਬਲੇ ਲਈ ਚੋਣ ਹੋਈ। ਫੁਟਬਾਲ ਵਿੱਚ ਅੰਡਰ-14 ਅਭਿਜੀਤ ਸਿੰਘ, ਅੰਡਰ-17 ’ਚ ਆਕਾਸ਼ਦੀਪ ਸਿੰਘ ਤੇ ਅੰਡਰ-19 ਵਿੱਚ ਅਰਮਨਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਹਰਜਸ ਸਿੰਘ, ਅਮ੍ਰਿਤਵੀਰ ਸਿੰਘ, ਹਰਮਨਪ੍ਰੀਤ ਸਿੰਘ, ਸਪਨਦੀਪ ਸਿੰਘ, ਧਰਮਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਚੋਣ ਕੀਤੀ ਗਈ। ਕ੍ਰਿਕਟ ਅੰਡਰ-19 ਸ਼੍ਰੇਣੀ ਲਈ ਕਰਣਜੋਤ ਸਿੰਘ, ਲਖਬੀਰ ਸਿੰਘ, ਅਮ੍ਰਿਤਵੀਰ ਸਿੰਘ ਅਤੇ ਸਮੀਰ ਯਾਦਵ ਚੁਣੇ ਗਏ ਹਨ।