ਬਾਬਾ ਸੁੱਚਾ ਸਿੰਘ ਦੇ ਬਰਸੀ ਸਮਾਗਮ ਅੱਜ ਤੋਂ
ਜਵੱਦੀ ਟਕਸਾਲ ਦੇ ਸੰਸਥਾਪਕ ਸੰਤ ਬਾਬਾ ਸੁਚਾ ਸਿੰਘ ਦੀ 23ਵੀਂ ਬਰਸੀ ਸਬੰਧੀ ਸਮਾਗਮਾਂ ਦੀ ਭਲਕੇ 15 ਅਗਸਤ ਤੋਂ ਸ਼ੁਰੂਆਤ ਹੋ ਰਹੀ ਹੈ ਜੋ 27 ਅਗਸਤ ਤੱਕ ਚੱਲਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ 25 ਅਗਸਤ...
Advertisement
ਜਵੱਦੀ ਟਕਸਾਲ ਦੇ ਸੰਸਥਾਪਕ ਸੰਤ ਬਾਬਾ ਸੁਚਾ ਸਿੰਘ ਦੀ 23ਵੀਂ ਬਰਸੀ ਸਬੰਧੀ ਸਮਾਗਮਾਂ ਦੀ ਭਲਕੇ 15 ਅਗਸਤ ਤੋਂ ਸ਼ੁਰੂਆਤ ਹੋ ਰਹੀ ਹੈ ਜੋ 27 ਅਗਸਤ ਤੱਕ ਚੱਲਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ 25 ਅਗਸਤ ਨੂੰ ਸ੍ਰ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 27 ਅਗਸਤ ਨੂੰ ਪੈਣਗੇ। ਉਪਰੰਤ ਦੇਰ ਰਾਤ ਤੱਕ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਪ੍ਰਚਾਰਕ, ਸੰਤ ਮਹਾਂਪੁਰਖ ਅਤੇ ਸਿੰਘ ਸਾਹਿਬਾਨ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।
Advertisement
ਇਸ ਦੌਰਾਨ 24 ਅਗਸਤ ਨੂੰ ਨਾਮ ਸਿਮਰਨ ਸਮਾਗਮ ਹੋਣਗੇ ਜਦਕਿ ਉਸੇ ਦਿਨ ਰਣਜੋਧ ਸਿੰਘ ਪ੍ਰਧਾਨ ਰਾਮਗੜੀਆਂ ਕੌਂਸਲ ਦੇ ਸਾਂਝੇ ਉੱਦਮ ਨਾਲ ‘ਨਿੱਤਨੇਮ ਸਟੀਕ’ ਰਿਲੀਜ਼ ਕੀਤਾ ਜਾਵੇਗਾ।
Advertisement