ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਵੱਲੋਂ ਆਯੂਸ਼ ਕੈਂਪ
ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਕੰਗਣਵਾਲ ਵੱਲੋਂ ਆਯੂਸ਼ ਕੈਂਪ ਲਗਾਇਆ ਗਿਆ ਜਿਸ ਵਿੱਚ 557 ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਲੋੜਵੰਦਾ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਡਾ਼ ਸ਼ਾਹਿਦ ਖਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਹੋਮਿਓਪੈਥਿਕ ਅਫਸਰ ਸੰਗਰੂਰ ਡਾ.ਰਹਿਮਾਨ ਅਸਦ ਦੀ ਅਗਵਾਈ ਵਿੱਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ 557 ਮਰੀਜ਼ਾਂ ਦੀ ਜਾਂਚ ਕਰ ਮੁਫਤ ਦਵਾਈਆਂ ਅਤੇ ਮੁਫਤ ਖੂਨ ਦੇ ਟੈਸਟ ਕੀਤੇ ਗਏ।ਕੈਂਪ ਦਾ ਉਦਘਾਟਨ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਕੀਤਾ ਗਿਆ।
ਵਧਾਇਕ ਗੱਜਣਮਾਜਰਾ ਨੇ ਡਿਸਪੈਂਸਰੀ ਦੀ ਇਮਾਰਤ ਦਾ ਪੁਨਰ ਨਿਰਮਾਣ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਡਿਸਪੈਂਸਰੀ ਲਈ ਫਿਲਹਾਲ ਕੋਈ ਹੋਰ ਇਮਾਰਤ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਤਾਂ ਕਿ ਮਰੀਜ਼ਾਂ ਅਤੇ ਸਟਾਫ ਦੀ ਸੁਰੱਖਿਤ ਅਤੇ ਸੁਚਾਰੂ ਸੰਚਾਲਨ ਚੱਲਦਾ ਰਹੇ। ਇਸ ਮੌਕੇ ਗ੍ਰਾਮ ਪੰਚਾਇਤ ਕੰਗਣਵਾਲ ਵੱਲੋਂ ਸ੍ਰੀਮਤੀ ਮਲਕੀਤ ਕੌਰ ਸਰਪੰਚ, ਜਗਦੀਪ ਜੱਗੀ ਸਮਾਜ ਸੇਵੀ ਹਨੀਫ ਅਨਸਾਰੀ, ਮਨਪ੍ਰੀਤ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਸਨ।