ਪੰਜਾਬੀ ਹਫ਼ਤਾ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਨਵੰਬਰ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਨਸੂਰਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਅਤੇ ਸੀਨੀਅਰ ਲੈਕਚਰਾਰ ਹਰਜੀਤ ਸਿੰਘ ਰਤਨ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸੁੰਦਰ ਲਿਖਾਈ, ਚਾਰਟ ਬਣਾਉਣ, ਕਵਿਤਾ ਉਚਾਰਨ, ਸ਼ੁੱਧ ਉਚਾਰਨ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚੋਂ ਪਹਿਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦਿੱਤੇ ਗਏ। ਪ੍ਰਿੰਸੀਪਲ ਕੰਗ ਨੇ ਸਮੁੱਚੇ ਸਟਾਫ ਅਤੇ ਜੇਤੂ ਵਿਦਿਆਰਥਣਾਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮਾਂ-ਬੋਲੀ ਕਿਸੇ ਵੀ ਮਨੁੱਖ ਦੀ ਸਭ ਤੋਂ ਵੱਡੀ ਜਾਇਦਾਦ ਹੁੰਦੀ ਹੈ। ਇਸ ਤੋਂ ਵਿਰਵਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਦੇ ਤਰੱਕੀ ਨਹੀਂ ਕਰ ਸਕਦਾ। ਲੈਕਚਰਾਰ ਰਤਨ ਨੇ ਕਿਹਾ ਕਿ ਬੋਲੀ ਹੀ ਮਨੁੱਖ ਨੂੰ ਬਾਕੀ ਜੀਵਾਂ ਤੋਂ ਅਲੱਗ ਕਰਦੀ ਹੈ। ਇਸ ਮੌਕੇ ਬਲਦੇਵ ਸਿੰਘ, ਗੁਰਮੀਤ ਸਿੰਘ, ਗੁਰਦਿੱਤ ਸਿੰਘ, ਦਰਮੀਨ ਗਰੇਵਾਲ, ਮੰਜੂ ਸ਼ਰਮਾ, ਮਨੀ ਅਹੂਜਾ, ਮਨਿੰਦਰ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ, ਰੇਨੂੰ ਮਦਾਨ, ਰੰਜਨ ਕੌਰ, ਨਰਿੰਦਰਪਾਲ ਕੌਰ, ਰਵਿੰਦਰ ਕੌਰ, ਮਨਦੀਪ ਕੌਰ, ਨਮਿਤਾ ਗਰੋਵਰ ਅਤੇ ਵਸੁਧਾ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਨ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਉਜਾਗਰ ਕਰਦੀ ਜਾਗਰੂਕਤਾ ਰੈਲੀ ਕੱਢੀ।
