ਡੇਂਗੂ ਤੋਂ ਬਚਾਅ ਬਾਰੇ ਜਾਗਰੂਕਤਾ ਕੈਂਪ
ਸਿਹਤ ਕੇਂਦਰ ਹਠੂਰ ਅਧੀਨ ਪਿੰਡ ਮਲਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡੇਂਗੂ ਤੋਂ ਬਚਾਅ ਬਾਰੇ ਜਾਗਰੂਕਤਾ ਕੈਂਪ ਲਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਦੇ ਆਗੂ ਗੁਰਬਖਸ਼ ਸਿੰਘ ਅਤੇ ਕਰਮਜੀਤ ਕੌਰ ਨੇ...
Advertisement
ਸਿਹਤ ਕੇਂਦਰ ਹਠੂਰ ਅਧੀਨ ਪਿੰਡ ਮਲਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡੇਂਗੂ ਤੋਂ ਬਚਾਅ ਬਾਰੇ ਜਾਗਰੂਕਤਾ ਕੈਂਪ ਲਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਦੇ ਆਗੂ ਗੁਰਬਖਸ਼ ਸਿੰਘ ਅਤੇ ਕਰਮਜੀਤ ਕੌਰ ਨੇ ਬੱਚਿਆਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਗਾਤਾਰ ਬੁਖਾਰ ਰਹਿਣ ’ਤੇ ਜਾਂਚ ਕਰਵਾਉਣ ਲਈ ਆਖਿਆ। ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਬਾਰੇ ਸਮੇਂ ਸਮੇਂ ਸਿਰ ਬੱਚਿਆਂ ਨੂੰ ਸਕੂਲ ਸਭਾ ਵਿੱਚ ਰੋਜ਼ਾਨਾ ਜਾਗਰੁੂਕ ਕਰਨ ਨਾਲ ਬੱਚੇ ਡੇਂਗੂ ਤੋਂ ਬਚ ਸਕਦੇ ਹਨ।
Advertisement
