ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਖਦਾਨ ਪੰਦਰਵਾੜੇ ਤਹਿਤ ਮਾਨੂੰਪੁਰ ’ਚ ਜਾਗਰੂਕਤਾ ਕੈਂਪ

ਕਮਿੳੂਨਿਟੀ ਹੈਲਥ ਸੈਂਟਰ ਦੀ ਟੀਮ ਨੇ ਲੋਕਾਂ ਨੂੰ ਪ੍ਰੇਰਿਆ
ਅੱਖਦਾਨ ਪੰਦਰਵਾੜੇ ਸਬੰਧੀ ਜਾਗਰੂਕ ਕਰਦੇ ਹੋਏ ਸਿਹਤ ਕਰਮੀ। -ਫੋਟੋ: ਓਬਰਾਏ
Advertisement

ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਐੱਸਐੱਮਓ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠਾਂ ਅੱਖਦਾਨ ਪੰਦਰਵਾੜੇ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਵੰਸ਼ੂ ਥਰੇਜਾ ਨੇ ਕਿਹਾ ਕਿ ਅੱਖਾਂ ਦਾਨ ਇਕ ਨੇਕ ਕਾਰਜ ਹੈ ਜੋ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਸਾਹਮਣੇ ਪਾਰਦਰਸ਼ੀ ਪਰਤ ਨੂੰ ਕੋਰਨੀਆ ਕਿਹਾ ਜਾਂਦਾ ਹੈ, ਇਸ ਦੇ ਨੁਕਸਾਨ ਨਾਲ ਅੰਨ੍ਹਾਪਣ ਹੁੰਦਾ ਹੈ ਜਿਸ ਨੂੰ ਕੋਰਨੀਅਲ ਅੰਨ੍ਹਾਪਣ ਕਿਹਾ ਜਾਂਦਾ ਹੈ। ਭਾਰਤ ਵਿਚ ਹਰ ਸਾਲ ਤਕਰੀਬਨ 25 ਹਜ਼ਾਰ ਕੋਰਨੀਅਲ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ ਪਰ ਅੱਖਾਂਦਾਨ ਅਤੇ ਕੋਰਨੀਅਲ ਨੇਤਰਹੀਣਾਂ ਦੀ ਗਿਣਤੀ ਵਿਚ ਵੱਡਾ ਫਰਕ ਹੈ ਜਿਸ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਮਰਨ ਉਪਰੰਤ ਅੱਖਾਂਦਾਨ ਕੀਤੀਆਂ ਜਾਣ।

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿਚ ਹੋਵੇ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਓਪਰੇਸ਼ਨ ਹੋਇਆ ਹੋਵੇ, ਲੈਜ ਪਾਏ ਹੋਣ ਉਹ ਮੌਤ ਉਪਰੰਤ ਅੱਖਾਂ ਦਾਨ ਕਰ ਸਕਦਾ ਹੈ। ਅੱਖਾਂ ਮੌਤ ਉਪਰੰਤ 6 ਤੋਂ 8 ਘੱਟੇ ਦੇ ਵਿਚਕਾਰ ਦਾਨ ਹੋਣੀਆਂ ਚਾਹੀਦੀਆਂ ਹਨ ਜੋ ਅੱਖ ਬੈਂਕ ਦੀ ਟੀਮ ਵੱਲੋਂ ਮ੍ਰਿਤਕ ਵਿਅਕਤੀ ਦੇ ਘਰ ਜਾ ਕੇ ਕੁਝ ਮਿੰਟਾਂ ਦੀ ਪ੍ਰੀਕਿਰਿਆ ਦੌਰਾਨ ਪ੍ਰਾਪਤ ਕਰ ਲਈਆਂ ਜਾਂਦੀਆਂ ਹਨ। ਇਸ ਮੌਕੇ ਰਣਜੀਤ ਕੌਰ, ਅਰੁਣਦੀਪ ਕੌਰ, ਮਨਿੰਦਰਜੀਤ ਕੌਰ, ਪਰਮਜੀਤ ਕੌਰ, ਅਮਿਤ ਪੋਲ, ਜਗਦੀਪ ਸਿੰਘ, ਮੁਨੀਸ਼ ਘੁਲਾਟੀ, ਪਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement
Show comments