ਅਵਤਾਰ ਤਾਰੀ ਜਰਗੜੀ ਇਕਾਈ ਦੇ ਪ੍ਰਧਾਨ ਬਣੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪਿੰਡ ਜਰਗੜੀ ਦੀ ਚੋਣ ਬਲਾਕ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਦੀ ਨਿਗਰਾਨੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ ਵਿਸ਼ੇਸ਼ ਸਿਰਕਤ ਕੀਤੀ। ਮੀਟਿੰਗ ਚ ਯੂਨੀਅਨ ਦੇ ਵਿਧਾਨ ਬਾਰੇ ਵਿਆਖਿਆ ਕਰਕੇ ਪਿੰਡ ਜਰਗੜੀ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਪ੍ਰਧਾਨ ਅਵਤਾਰ ਸਿੰਘ ਤਾਰੀ, ਮੀਤ ਪ੍ਰਧਾਨ ਅਜਮੇਰ ਸਿੰਘ, ਸਕੱਤਰ ਹਾਕਮ ਸਿੰਘ, ਸਹਾਇਕ ਸਕੱਤਰ ਚਰਨਜੀਤ ਸਿੰਘ, ਖ਼ਜ਼ਾਨਚੀ ਨਛੱਤਰ ਸਿੰਘ ਤੇ ਦਰਸ਼ਨ ਸਿੰਘ ਅਤੇ ਗੁਰਮੇਲ ਸਿੰਘ, ਹਰਮਿੰਦਰ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ, ਹਰਦੇਵ ਸਿੰਘ, ਨਛੱਤਰ ਸਿੰਘ ਤੇ ਸਿੰਕਦਰ ਸਿੰਘ ਸਾਰੇ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ’ਚ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਲਈ ਲੋਕਾਂ ਦੇ ਭਰਵੇ ਸ਼ੰਘਰਸ਼ ਦੀ ਸਲਾਘਾ ਕਰਦਿਆਂ ਆਗੂਆਂ ਕਿਹਾ ਕਿ ਐੱਸਕੇਐੱਮ ਵੱਲੋ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਦੇ ਲਈ ਜੇਤੂ ਰੈਲੀ ਜੋ 24 ਅਗਸਤ ਨੂੰ ਸਮਰਾਲਾ ਵਿੱਚ ਹੋ ਰਹੀ, ਜਿਸ ਵਿੱਚ ਵੱਡੀ ਗਿਣਤੀ ਚ ਲੋਕ ਆਪਣੇ ਪਿੰਡਾਂ ਚੋਂ ਜਾਣਗੇ ਅਤੇ ਵਿਸ਼ਾਲ ਇਕੱਠ ਕਰਕੇ ਸਰਕਾਰ ਵੱਲੋ ਅਜਿਹੀਆਂ ਨੀਤੀਆ ਮੁੜ ਕੇ ਨਾ ਲੈ ਕੇ ਦਾ ਸਨੇਹਾ ਵੀ ਦਿੱਤਾ ਜਾਵੇਗਾ।