ਸਾਇੰਸ ਪ੍ਰਦਰਸ਼ਨੀ ਮੁਕਾਬਲੇ ’ਚ ਏਵੀਅਰ ਸਕੂਲ ਦੀ ਝੰਡੀ
ਲਾਰੈਂਸ ਗਲੋਬਲ ਸਕੂਲ ਸਰਹਿੰਦ ਵਿੱਚ ਪੰਜਾਬ ਸੀ.ਆਈ.ਐੱਸ.ਸੀ.ਈ ਵੱਲੋਂ ਅੰਤਰ-ਸਕੂਲ ਸਾਇੰਸ ਪ੍ਰਦਰਸ਼ਨੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਹੋਰਨਾਂ ਸਕੂਲਾਂ ਦੇ ਨਾਲ ਏਵੀਅਰ ਕਾਨਵੈਂਟ ਸਕੂਲ, ਮਾਛੀਵਾੜਾ ਸਾਹਿਬ ਨੇ ਵੀ ਹਿੱਸਾ ਲਿਆ। ਇਹ ਪ੍ਰੋਗਰਾਮ ਦੋ ਵਰਗਾਂ ’ਚ ਵੰਡਿਆ ਹੋਇਆ ਸੀ ਜਿਸ ਵਿਚ ਪਹਿਲੀ ਕੈਟੇਗਰੀ ’ਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਸੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਖੂਬਮੰਨਤ ਕੌਰ, ਪਰਾਂਸ਼ੂ ਅਗਰਵਾਲ, ਹਨੀਤ ਕੌਰ ਤੇ ਨਵਜੋਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਦੂਸਰੀ ਕੈਟਾਗਿਰੀ ’ਚ ਦਸਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਵਿਚ ਸਕੂਲ ਦੇ ਵਿਦਿਆਰਥੀਆਂ ਸਾਹਿਲ ਵਰਮਾ, ਅਰਿਧਿਮਾ ਰਾਣਾ, ਪਰਮੀਤ ਕੌਰ ਤੇ ਤਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਪਾਲ ਸਿੰਘ ਵਲੋਂ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਤੇਜਿੰਦਰ ਪਾਲ ਸਿੰਘ, ਵਾਈਸ ਪ੍ਰਧਾਨ ਹਰਿੰਦਰ ਪਾਲ ਸਿੰਘ, ਸੈਕਰੇਟਰੀ ਸਿਮਰਨਪ੍ਰੀਤ ਕੌਰ ਨੇ ਬੱਚਿਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਸਕੂਲ ਸਟਾਫ਼ ਜਸਕਰਨ ਸਿੰਘ (ਚੀਫ਼ ਐਡਮਿੰਨ ਅਫਸਰ), ਮਹਿਕਦੀਪ ਕੌਰ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਅਤੇ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕੋਆਰਡੀਨੇਟਰ ਮਨਦੀਪ ਕੌਰ ਸੇਖੋਂ ਵੀ ਹਾਜ਼ਰ ਸਨ।