ਲੜਕਿਆਂ ਦੀ 1500 ਮੀਟਰ ਦੌੜ ਅਵਦੇਸ਼ਜੀਤ ਨੇ ਜਿੱਤੀ
ਇਥੇ 69ਵੀਆਂ ਪੰਜਾਬ ਸਟੇਟ ਇੰਟਰ ਡਿਸਟ੍ਰਿਕ ਖੇਡਾਂ ਦੇ ਅੱਜ ਦੂਜੇ ਦਿਨ ਕਈ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਬੀਤੇ ਦਿਨ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਵਿੱਚ ਅੱਜ ਲੜਕੇ ਅੰਡਰ-17 ਵਰਗ ਦੀ 1500 ਮੀਟਰ ਦੌੜ ਵਿੱਚ ਅੰਮ੍ਰਿਤਸਰ ਦਾ ਅਵਦੇਸ਼ਜੀਤ ਸਿੰਘ ਜਦ ਕਿ ਉੱਚੀ ਛਾਲ ਵਿੱਚ ਹੁਸ਼ਿਆਰਪੁਰ ਦਾ ਰਵਜੋਤ ਸਿੰਘ ਜੇਤੂ ਰਿਹਾ। ਲੁਧਿਆਣਾ ਵਿੱਚ ਇਨ੍ਹਾਂ ਖੇਡਾਂ ਦੇ ਅਥਲੈਟਿਕ ਅਤੇ ਲਅਨ ਟੈਨਿਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਦੂਜੇ ਦਿਨ ਅਥਲੈਟਿਕ ਟਰੈਕ ਦੇ ਵਿੱਚ ਅੰਡਰ-17 ਲੜਕਿਆਂ ਦੇ ਹੋਏ 1500 ਮੀਟਰ ਈਵੈਂਟ ਵਿੱਚ ਅੰਮ੍ਰਿਤਸਰ ਦੇ ਅਵਦੇਸ਼ਜੀਤ ਸਿੰਘ ਨੇ ਪਹਿਲਾ, ਮੁਕਤਸਰ ਦੇ ਕਰਨਜੀਤ ਸਿੰਘ ਨੇ ਦੂਜਾ, ਲੁਧਿਆਣਾ ਦੇ ਪ੍ਰੀਤ ਕੁਮਾਰ ਨੇ ਤੀਜਾ ਸਥਾਨ, ਉੱਚੀ ਛਾਲ ਵਿੱਚ ਹੁਸ਼ਿਆਰਪੁਰ ਦੇ ਰਵਜੋਤ ਸਿੰਘ ਨੇ ਪਹਿਲਾ, ਫਿਰੋਜ਼ਪੁਰ ਦੇ ਜਸ਼ਨਪ੍ਰੀਤ ਸਿੰਘ ਨੇ ਦੂਜਾ ਅਤੇ ਪਟਿਆਲਾ ਦੇ ਜਸਕਰਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-19 ਦੀ 400 ਮੀਟਰ ਅੜਿੱਕਾ ਦੌੜ ਵਿੱਚ ਪਟਿਆਲਾ ਦੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਤਰਨਤਾਰਨ ਦੇ ਲਵਜੋਤ ਕੁਮਾਰ ਨੇ ਦੂਜਾ ਜਦਕਿ ਸੰਗਰੂਰ ਦੇ ਜਸਪ੍ਰੀਤ ਸਿੰਘ ਨੇ ਤੀਜਾ, ਇਸੇ ਵਰਗ ’ਚ 1500 ਮੀਟਰ ਦੌੜ ਵਿੱਚੋਂ ਅੰਮ੍ਰਿਤਸਰ ਦਾ ਜਸ਼ਨਪ੍ਰੀਤ ਸਿੰਘ ਪਹਿਲੇ, ਸੰਗਰੂਰ ਦਾ ਅਰਸ਼ਦੀਪ ਸਿੰਘ ਦੂਜੇ ਅਤੇ ਫਾਜ਼ਿਲਕਾ ਦਾ ਗੁਰਮੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਅੰਡਰ-19 ਵਰਗ ਦੀ ਉੱਚੀ ਛਾਲ ਵਿੱਚ ਬਠਿੰਡਾ ਦੀ ਗਗਨਦੀਪ ਕੌਰ, ਰੂਪਨਗਰ ਦੀ ਪ੍ਰਿੰਸੀ ਕੁਮਾਰੀ, ਸੰਗਰੂਰ ਦੀ ਰੀਨਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਅੰਡਰ-14 ਦੇ ਸ਼ਾਰਟਪੁੱਟ ਮੁਕਾਬਲੇ ਵਿੱਚ ਮੁਕਤਸਰ ਦੀ ਮਨਮੀਤ ਕੌਰ ਨੇ ਪਹਿਲਾ, ਫਾਜ਼ਿਲਕਾ ਦੀ ਜੀਨਤ ਨੇ ਦੂਜਾ ਅਤੇ ਕਪੂਰਥਲਾ ਦੀ ਸਰਗੁਣ ਨੇ ਤੀਜਾ ਸਥਾਨ, ਲੜਕੀਆਂ ਅੰਡਰ-17 ਵਰਗ ’ਚ 1500 ਮੀਟਰ ਦੌੜ ਵਿੱਚੋਂ ਅੰਮ੍ਰਿਤਸਰ ਦੀ ਗੁਰਅਸੀਸ ਕੌਰ ਨੇ ਪਹਿਲਾ, ਮਾਨਸਾ ਦੀ ਮਹਿਕਦੀਪ ਕੌਰ ਨੇ ਦੂਜਾ ਜਦਕਿ ਹੁਸ਼ਿਆਰਪੁਰ ਦੀ ਅਨੱਨਿਆ ਸ਼ਰਮਾ ਨੇ ਤੀਜਾ ਸਥਾਨ, ਇਸੇ ਵਰਗ ਦੇ ਲੰਬੀ ਛਾਲ ਮੁਕਾਬਲੇ ਵਿੱਚੋਂ ਪਟਿਆਲਾ ਦੀ ਖੁਸ਼ਪ੍ਰੀਤ ਕੌਰ ਨੇ ਪਹਿਲਾ, ਬਠਿੰਡਾ ਦੀ ਈਸ਼ਮੀਤ ਕੌਰ ਨੇ ਦੂਜਾ ਅਤੇ ਲੁਧਿਆਣਾ ਦੀ ਈਸ਼ਮਨਜੋਤ ਕੌਰ ਨੇ ਤੀਜਾ ਸਥਾਨ, ਲੜਕੀਆਂ ਅੰਡਰ-19 ਦੇ ਡਿਸਕਸ ਥਰੋ ਮੁਕਾਬਲੇ ਵਿੱਚ ਜਲੰਧਰ ਦੀ ਤਨੂੰ ਪੁਨੀਆ ਨੇ ਪਹਿਲਾ, ਹੁਸ਼ਿਆਰਪੁਰ ਦੀ ਪਲਕ ਚੌਹਾਨ ਨੇ ਦੂਜਾ ਅਤੇ ਹੁਸ਼ਿਆਰਪੁਰ ਦੀ ਦੀਕਸ਼ਿਤਾ ਨੇ ਤੀਜਾ ਸਥਾਨ, ਇਸੇ ਵਰਗ ਦੇ 1500 ਮੀਟਰ ਦੌੜ ਮੁਕਾਬਲੇ ਵਿੱਚ ਤਰਨ ਤਾਰਨ ਦੀ ਰਾਜਵਿੰਦਰ ਕੌਰ ਨੇ ਪਹਿਲਾ, ਹੁਸ਼ਿਆਰਪੁਰ ਦੀ ਬਲਪ੍ਰੀਤ ਕੌਰ ਨੇ ਦੂਜਾ ਅਤੇ ਸੰਗਰੂਰ ਦੀ ਰਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ’ਚ ਚੱਲ ਰਹੇ ਲਅਨ ਟੈਨਿਸ ਵਿੱਚ ਲੜਕੀਆਂ ਅੰਡਰ-17 ਦੇ ਫਾਈਨਲ ਮੁਕਾਬਲੇ ਖੇਡੇ ਗਏ ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਨੇ ਪਹਿਲਾ, ਜਲੰਧਰ ਨੇ ਦੂਜਾ, ਐੱਸ ਏ ਐੱਸ ਨਗਰ ਨੇ ਤੀਜਾ ਜਦਕਿ ਪਟਿਆਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਐੱਸ ਏ ਐੱਸ ਨਗਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਜਲੰਧਰ ਨੇ ਤੀਜਾ, ਅੰਡਰ-19 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਐੱਸ ਏ ਐੱਸ ਨਗਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਪਟਿਆਲਾ ਜ਼ਿਲ੍ਹੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
