ਡਾਕਟਰ ਨੂੰ ਲੁੱਟਣ ਦੀ ਕੋਸ਼ਿਸ਼
ਇੱਥੇ ਦੇ ਟਿੱਬਾ ਰੋਡ ’ਤੇ ਗੋਪਾਲ ਨਗਰ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਸਥਿਤ ਇੱਕ ਕਲੀਨਿਕ ਵਿੱਚ ਛੇ ਲੁਟੇਰੇ ਇਲਾਜ ਦੇ ਬਹਾਨੇ ਦਾਖ਼ਲ ਹੋਏ। ਉਨ੍ਹਾਂ ਨਾਲ ਔਰਤ ਵੀ ਸੀ। ਉਨ੍ਹਾਂ ਹਥਿਆਰ ਦਿਖਾ ਕੇ ਡਾਕਟਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ...
Advertisement
ਇੱਥੇ ਦੇ ਟਿੱਬਾ ਰੋਡ ’ਤੇ ਗੋਪਾਲ ਨਗਰ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਸਥਿਤ ਇੱਕ ਕਲੀਨਿਕ ਵਿੱਚ ਛੇ ਲੁਟੇਰੇ ਇਲਾਜ ਦੇ ਬਹਾਨੇ ਦਾਖ਼ਲ ਹੋਏ। ਉਨ੍ਹਾਂ ਨਾਲ ਔਰਤ ਵੀ ਸੀ। ਉਨ੍ਹਾਂ ਹਥਿਆਰ ਦਿਖਾ ਕੇ ਡਾਕਟਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਡਾਕਟਰ ਦੀ ਪਤਨੀ ਤੇ ਧੀ ਦੀ ਸਮਝਦਾਰੀ ਕਾਰਨ ਵਾਰਦਾਤ ਨੂੰ ਟਲ ਗਿਆ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਟਿੱਬਾ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੰਕਜ ਕੁਮਾਰ ਦੀ ਸ਼ਿਕਾਇਤ ’ਤੇ ਇੱਕ ਔਰਤ ਸਮੇਤ ਛੇ ਅਣਪਛਾਦਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
