ਜੀ ਐੱਚ ਜੀ ਅਕੈਡਮੀ ਵਿੱਚ ਅਥਲੈਟਿਕ ਮੀਟ
ਇਥੇ ਕੋਠੇ ਬੱਗੂ ਸਥਿਤ ਸੀਨੀਅਰ ਸੈਕੰਡਰੀ ਸਕੂਲ ਜੀ ਐੱਚ ਜੀ ਅਕੈਡਮੀ ’ਚ ਅੱਜ ਅਥਲੈਟਿਕਸ ਮੀਟ ‘ਫਿਟਨੈੱਸ ਫਿਰੇਸਟਾ 2025’ ਕਰਵਾਈ ਗਈ। ਇਸ ਦੀ ਸ਼ੁਰੂਆਤ ਗੁਬਾਰੇ ਛੱਡਣ ਨਾਲ ਹੋਈ ਜਿਸ ਤੋਂ ਬਾਅਦ ਖੇਡ ਭਾਵਨਾ ਦਾ ਪ੍ਰਤੀਕ ਮਸ਼ਾਲ ਜਗਾਈ ਗਈ। ਵਿਦਿਆਰਥੀਆਂ ਨੇ ਆਪਣੇ ਊਰਜਾਵਾਨ ਐਰੋਬਿਕਸ ਪ੍ਰਦਰਸ਼ਨ ਨਾਲ ਮੰਚ ਨੂੰ ਧੂਮਧਾਮ ਨਾਲ ਸਜਾ ਦਿੱਤਾ। ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਤੋਂ ਇਲਾਵਾ ਰੁਕਾਵਟ ਅਤੇ ਰਿਲੇਅ ਦੌੜ ਹੋਈ। ਇਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਮੁਕਾਬਲੇ ਵੱਖ-ਵੱਖ ਟਰੈਕ ’ਤੇ ਹੋਏ ਜਿਸ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਤੀਜੀ ਤੋਂ ਬਾਰ੍ਹਵੀਂ ਜਮਾਤ ਲਈ ਸਕਿੱਪਿੰਗ, ਟਾਇਰ ਦੌੜ, ਤਿੰਨ-ਪੈਰਾਂ ਵਾਲੀ ਦੌੜ, ਬੋਰੀ ਦੌੜ, ਚੇਨ ਦੌੜ, ਰੁਕਾਵਟ ਦੌੜ ਅਤੇ ਟੈਂਕ ਦੌੜ ਸਮੇਤ ਮਜ਼ੇਦਾਰ ਦੌੜਾਂ ਨੇ ਉਤਸ਼ਾਹ ਤੇ ਜੋਸ਼ ਵਿੱਚ ਵਾਧਾ ਕੀਤਾ। ਸ਼ਾਟ ਪੁਟ, ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਵਰਗੇ ਫੀਲਡ ਈਵੈਂਟਾਂ ਨੇ ਭਾਗੀਦਾਰਾਂ ਦੀ ਤਾਕਤ ਅਤੇ ਹੁਨਰ ਦੀ ਹੋਰ ਪਰਖ ਕੀਤੀ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਦ੍ਰਿੜ੍ਹਤਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਮਾਹੌਲ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਮੁੱਖ ਆਕਰਸ਼ਣ ਟਗ ਆਫ਼ ਵਾਰ ਰਿਹਾ ਜਿਸ ਨੇ ਸਾਰਿਆਂ ਨੂੰ ਰੋਮਾਂਚ ਅਤੇ ਉਤਸ਼ਾਹ ਨਾਲ ਭਰ ਦਿੱਤਾ। ਅਖ਼ੀਰ ਵਿੱਚ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਖੇਡ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
