ਸਨਮਤੀ ਵਿਮਲ ਜੈਨ ਸਕੂਲ ਵਿੱਚ ਅਸ਼ਟਮੀ ਮਨਾਈ
ਇਥੋਂ ਦੇ ਦੋ ਸਕੂਲਾਂ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਅਤੇ ਜੀਐੱਚਜੀ ਅਕੈਡਮੀ ਵਿੱਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਸਨਮਤੀ ਸਕੂਲ ਵਿੱਚ ਜਨਮ ਅਸ਼ਟਮੀ ਮੌਕੇ ਨਰਸਰੀ, ਐਲਕੇਜੀ ਅਤੇ ਯੂਕੇਜੀ ਦੇ ਬੱਚੇ ਕ੍ਰਿਸ਼ਨ, ਰਾਧਾ, ਗੋਪੀਆਂ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ। ਜਸ਼ਨ ਦੀ ਸ਼ੁਰੂਆਤ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ, ਸਟਾਫ਼ ਮੈਂਬਰਾਂ ਅਤੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਦੀ ਆਰਤੀ ਨਾਲ ਕੀਤੀ। ਬੱਚਿਆਂ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਪੇਸ਼ ਕੀਤੀਆਂ।
ਪ੍ਰਿੰਸੀਪਲ ਖੁਰਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਭਗਵਾਨ ਕ੍ਰਿਸ਼ਨ ਨੇ ਇਸ ਦਿਨ ਅਵਤਾਰ ਧਾਰਨ ਕੀਤਾ ਸੀ ਤੇ ਇਸੇ ਲਈ ਅੱਜ ਦੇ ਦਿਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਬੱਚਿਆਂ ਨੂੰ ਮੁਰਲੀ, ਮੋਰਪੰਖ, ਮੱਖਣ, ਮਿਸ਼ਰੀ ਸ਼ਬਦਾਂ ਨਾਲ ਜਾਣੂ ਕਰਵਾਇਆ ਗਿਆ ਅਤੇ ਸ਼੍ਰੀ ਕ੍ਰਿਸ਼ਨ ਦੇ ਵੱਖ-ਵੱਖ ਨਾਵਾਂ ਜਿਵੇਂ ਕਿ ਕ੍ਰਿਸ਼ਨ, ਗੋਪਾਲ, ਲੱਲਾ ਜੀ, ਮੁਰਲੀਧਰ, ਮਾਧਵ, ਮੋਹਨ ਆਦਿ ਬਾਰੇ ਦੱਸਿਆ ਗਿਆ। ਇਸ ਮੌਕੇ ਰਜਨੀ ਰਿਹਾਨ, ਸ਼ਸ਼ੀ ਸ਼ਰਮਾ, ਸ਼ੈਲੀ ਗਾਬਾ, ਨਿਧੀ ਜੈਨ, ਆਰਤੀ ਪਲਟਾ, ਗੁਰਮੀਤ ਕੌਰ, ਪਰਮਜੀਤ ਕੌਰ, ਜੋਤੀ ਰਾਣੀ, ਸੋਨੀਆ ਕਪੂਰ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਜੀਐੱਚਜੀ ਅਕੈਡਮੀ ਨੇ ਜਨਮ ਅਸ਼ਟਮੀ ਦੇ ਸ਼ੁਭ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਦੀ ਸ਼ੁਰੂਆਤ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਦੇ ਕੇ ਕੀਤੀ ਗਈ। ਛੋਟੇ ਬੱਚੇ ਰਾਧਾ, ਕ੍ਰਿਸ਼ਨ ਅਤੇ ਕ੍ਰਿਸ਼ਨ ਦੇ ਜੀਵਨ ਦੇ ਹੋਰ ਪਾਤਰਾਂ ਦੇ ਰੂਪ ਵਿੱਚ ਸਜੇ ਹੋਏ ਸਨ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭਗਵਾਨ ਕ੍ਰਿਸ਼ਨ ਦੇ ਜੀਵਨ ਨੂੰ ਦਰਸਾਉਂਦਾ ਇਕ ਸ਼ਾਨਦਾਰ ਸਮੂਹ ਡਾਂਸ ਸੀ ਜਿਸ ਵਿੱਚ ਕ੍ਰਿਸ਼ਨ ਦੇ ਬਚਪਨ ਤੋਂ ਲੈ ਕੇ ਇਕ ਬ੍ਰਹਮ ਮਾਰਗਦਰਸ਼ਕ ਵਜੋਂ ਉਨ੍ਹਾਂ ਦੀ ਭੂਮਿਕਾ ਤਕ ਦੇ ਦ੍ਰਿਸ਼ਾਂ ਦਾ ਵਰਣਨ ਕੀਤਾ ਗਿਆ। ਇਸ ਜਸ਼ਨ ਨੇ ਨਾ ਸਿਰਫ਼ ਭਗਵਾਨ ਕ੍ਰਿਸ਼ਨ ਦੀਆਂ ਬ੍ਰਹਮ ਕਹਾਣੀਆਂ ਨੂੰ ਜੀਵੰਤ ਕੀਤਾ ਬਲਕਿ ਵਿਦਿਆਰਥੀਆਂ ਵਿੱਚ ਪਿਆਰ, ਦੋਸਤੀ ਅਤੇ ਧਾਰਮਿਕ ਦੀਆਂ ਕਦਰਾਂ-ਕੀਮਤਾਂ ਨੂੰ ਵੀ ਜਗਾਇਆ। ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਕੂਲ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।