ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏ ਐੱਸ ਕਾਲਜ ‘ਈਕੋ ਕਲੱਬ-2025 ਐਵਾਰਡ’ ਨਾਲ ਸਨਮਾਨਿਤ

ਏ ਐੱਸ ਕਾਲਜ ਆਫ਼ ਐਜੂਕੇਸ਼ਨ ਦੇ ਈਕੋ ਕਲੱਬ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਵੱਕਾਰੀ ‘ਬੈਸਟ ਈਕੋ ਕਲੱਬ-2025 ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਿ ਡਾ. ਪ੍ਰਵੀਨ ਗੋਇਲ ਕੋ-ਆਰਡੀਨੇਟਰ ਪੰਜਾਬ ਯੂਨੀਵਰਸਿਟੀ ਅਤੇ ਡਾ. ਸੋਨੀਆ ਸ਼ਰਮਾ ਵੱਲੋਂ...
‘ਈਕੋ ਕਲੱਬ-2025 ਐਵਾਰਡ’ ਪ੍ਰਾਪਤ ਕਰਦੇ ਹੋਏ ਕਾਲਜ ਪ੍ਰਬੰਧਕ।-ਫੋਟੋ: ਓਬਰਾਏ
Advertisement
ਏ ਐੱਸ ਕਾਲਜ ਆਫ਼ ਐਜੂਕੇਸ਼ਨ ਦੇ ਈਕੋ ਕਲੱਬ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਵੱਕਾਰੀ ‘ਬੈਸਟ ਈਕੋ ਕਲੱਬ-2025 ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਿ ਡਾ. ਪ੍ਰਵੀਨ ਗੋਇਲ ਕੋ-ਆਰਡੀਨੇਟਰ ਪੰਜਾਬ ਯੂਨੀਵਰਸਿਟੀ ਅਤੇ ਡਾ. ਸੋਨੀਆ ਸ਼ਰਮਾ ਵੱਲੋਂ ਯੂਨੀਵਰਸਿਟੀ ਨਾਲ ਸਬੰਧਤ ਪੰਜਾਬ ਦੇ ਕਾਲਜਾਂ ਦੇ ਈਕੋ ਕਲੱਬਾਂ ਲਈ ਵਾਤਾਵਰਨ ਸਿੱਖਿਆ ਪ੍ਰੋਗਰਾਮ-2025 ਅਧੀਨ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇੰਜ. ਪ੍ਰਿਤਪਾਲ ਸਿੰਘ ਕਾਰਜਕਾਰੀ ਨਿਰਦੇਸ਼ਕ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ, ਡਾ. ਕੇ.ਐੱਸ ਬਾਥ, ਡਾ. ਰੀਨਾ ਚੱਢਾ ਜਨਰਲ ਮੈਨੇਜਰ ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ, ਜੋਨੀਤਾ ਡੋਡਾ ਅਦਾਕਾਰਾ, ਸੱਭਿਆਚਾਰਕ ਉੱਦਮੀ ਤੇ ਵਾਤਾਵਰਨ ਵਕੀਲ, ਡਾ. ਮੰਦਾਕਿਨੀ ਠਾਕੁਰ ਪ੍ਰਾਜੈਕਟ ਸਾਇੰਟਿਸਟ ਅਤੇ ਪ੍ਰੋ. ਰਜਤ ਸੰਧੀਰ ਵੱਲੋਂ ਉਕਤ ਕਾਲਜ ਦੇ ਕਲੱਬ ਨੂੰ ‘ਬੈਸਟ ਈਕੋ ਕਲੱਬ-2025 ਪਰਫਾਰਮਰ’ ਵਜੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈਕੋ ਕਲੱਬ ਦੇ ਇੰਚਾਰਜ ਡਾ. ਅਲਕਾ ਸ਼ਰਮਾ, ਡਾ. ਸ਼ਿਲਪੀ ਅਰੋੜਾ ਅਤੇ ਐੱਨ ਐੱਸ ਐੱਸ ਵਾਲੰਟੀਅਰਾਂ ਦੀ ਭਾਗੀਦਾਰੀ ਨੇ ਸਾਫ਼ ਸੁਥਰਾ ਅਤੇ ਟਿਕਾਊ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਸਨਮਾਨ ਐੱਨ ਐੱਸ ਐੱਸ ਯੂਨਿਟ ਅਤੇ ਈਕੋ ਕਲੱਬ ਨੂੰ ਟਿਕਾਊ ਭਵਿੱਖ ਲਈ ਜੋਸ਼ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਰਾਜੇਸ਼ ਡਾਲੀ, ਐਡਵੋਕੇਟ ਨਵੀਨ ਥੰਮਨ, ਜਤਿੰਦਰ ਦੇਵਗਨ ਅਤੇ ਸੁਬੋਧ ਮਿੱਤਲ ਨੇ ਕਾਲਜ ਸਟਾਫ਼ ਅਤੇ ਐੱਨ ਐੱਸ ਐੱਸ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

Advertisement

Advertisement
Show comments