ਆਰੀਆ ਕਾਲਜ ਦਾ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ
ਏ ਐੱਸ ਕਾਲਜ ਖੰਨਾ ਵਿੱਚ ਕਰਵਾਏ ਇੰਟਰ-ਜ਼ੋਨਲ ਯੁਵਕ ਮੇਲੇ ਵਿੱਚ ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫੈਸਟੀਵਲ ਵਿੱਚ ਵਿਦਿਆਰਥੀਆਂ ਨੇ ਅੱਠ ਇਨਾਮ ਜਿੱਤੇ। ਵਿਦਿਆਰਥੀਆਂ ਵੱਲੋਂ ਕੁਇਜ਼ ਵਿੱਚ ਪਹਿਲਾ ਇਨਾਮ, ਮੁਹਾਵਰੇਦਾਰ ਵਰਤਾਲਾਪ, ਖਿੱਦੋ, ਮਮਿਕਰੀ, ਭੰਡ ਤੇ ਪਰਕਸ਼ਨ ਵਿੱਚ ਦੂਜਾ ਅਤੇ ਲੋਕ ਆਰਕੈਸਟਰਾ ਵਿੱਚ (ਵਿਅਕਤੀਗਤ) ਅਤੇ ਮਾਈਮ ਵਿੱਚ ਵਿਅਕਤੀਗਤ ਤੀਜਾ ਇਨਾਮ ਹਾਸਿਲ ਕੀਤਾ।
ਜੇਤੂ ਵਿਦਿਆਰਥੀਆਂ ਦਾ ਕਾਲਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੱਤਰ ਏ ਸੀ ਐੱਮ ਸੀ ਡਾ. ਐੱਸ ਐੱਮ ਸ਼ਰਮਾ ਨੇ ਕਿਹਾ ਕਿ ਅਜਿਹੀ ਸ਼ਾਨਦਾਰ ਪ੍ਰਾਪਤੀ ਕਰਕੇ ਆਰੀਆ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ’ਤੇ ਸੱਚਮੁੱਚ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਡੀਨ ਸੀ ਸੀ ਏ ਲਲਿਤ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ, ਕੋਆਰਡੀਨੇਟਰਾਂ, ਅਧਿਆਪਕਾਂ ਅਤੇ ਸਭ ਤੋਂ ਮਹੱਤਵਪੂਰਨ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਡਾ. ਸੁਕਸ਼ਮ ਆਹਲੂਵਾਲੀਆ ਨੇ ਜੇਤੂਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਆਪਣੀ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਵੀ ਵੱਡੀ ਸਫਲਤਾ ਦੀ ਕਾਮਨਾ ਕੀਤੀ।
