ਅਰਸ਼ਦੀਪ ਦੇ ਸਿਰ ਸਜਿਆ ਮਿਸ ਤੀਜ ਦਾ ਤਾਜ
ਕੇਆਈਐਮਟੀ ਵਿੱਚ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪੂਰੇ ਕਾਲਜ ਕੈਂਪਸ ਨੂੰ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ ਮੇਲੇ ਦੀ ਰੌਣਕ ਵਿੱਚ ਹੋਰ ਵਾਧਾ ਕਰ ਰਹੀਆਂ ਸਨ। ਇਸ ਮੇਲੇ ਦੌਰਾਨ ਮਿਸ ਤੀਜ ਸਮੇਤ ਹੋਰ ਕਈ ਖਿਤਾਬਾਂ ਲਈ ਆਕਰਸ਼ਿਤ ਮੁਕਾਬਲੇ ਕਰਵਾਏ ਗਏ | ਇੰਨਾਂ ਮੁਕਾਬਲਿਆਂ ਵਿੱਚ ਅਰਸ਼ਦੀਪ ਕੌਰ ਮਿਸ ਤੀਜ ਬਣੀ ਜਦਕਿ ਪੰਜਾਬੀ ਮੁਟਿਆਰ ਦਾ ਖਿਤਾਬ ਮਨਦੀਪ ਕੌਰ, ਸੋਹਣਾ ਪਹਿਰਾਵਾ-ਜਸਨੀਤ ਕੌਰ, ਸੋਹਣੀ ਮੁਟਿਆਰ-ਦੀਪਤੀ, ਵਿਰਸਾ ਮੁਟਿਆਰ-ਦਿਕਸ਼ਾ, ਸੋਹਣੀਆਂ ਚੂੜੀਆਂ-ਪਲਕ, ਸੋਹਣੀ ਗੁੱਤ-ਪਲਕ ਸੂਦ, ਵਧੀਆ ਜੁੱਤੀ-ਜਸਪ੍ਰੀਤ ਬੱਤਰਾ ਅਤੇ ਵਧੀਆ ਫੁਲਕਾਰੀ ਦਾ ਖਿਤਾਬ ਖੁਸ਼ੀ ਕਪੂਰ ਦੇ ਹਿੱਸੇ ਆਇਆ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਪਾਇਆ ਗਿੱਧਾ ਮੇਲੇ ਦਾ ਸਿਖਰ ਹੋ ਨਿਬੜਿਆ। ਕਾਲਜ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਅਜਿਹੇ ਤਿਓਹਾਰ ਨਾ ਸਿਰਫ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਦੇ ਹਨ ਸਗੋਂ ਵਿਦਿਆਰਥੀਆਂ ਅੰਦਰ ਲੁਕੀ ਕਲਾ ਨੂੰ ਉਭਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।