ਜੂਆ ਲਵਾਉਣ ਦੇ ਦੋਸ਼ ਹੇਠ ਕਾਬੂ
ਪੁਲੀਸ ਥਾਣਾ ਸ਼ਹਿਰੀ ਦੀ ਟੀਮ ਨੇ ਸ਼ਹਿਰ ਦੇ ਸ਼ਾਸਤਰੀ ਨਗਰ ਮੁਹੱਲੇ ’ਚੋਂ ਇੱਕ ਜੁਆਰੀਏ ਨੂੰ ਨਕਦੀ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਸ਼ਹਿਰ ਵਿੱਚ ਗਸ਼ਤ ’ਤੇ...
Advertisement
ਪੁਲੀਸ ਥਾਣਾ ਸ਼ਹਿਰੀ ਦੀ ਟੀਮ ਨੇ ਸ਼ਹਿਰ ਦੇ ਸ਼ਾਸਤਰੀ ਨਗਰ ਮੁਹੱਲੇ ’ਚੋਂ ਇੱਕ ਜੁਆਰੀਏ ਨੂੰ ਨਕਦੀ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਸ਼ਹਿਰ ਵਿੱਚ ਗਸ਼ਤ ’ਤੇ ਸਨ। ਜਦੋਂ ਉਨ੍ਹਾਂ ਦੀ ਟੀਮ ਕਮਲ ਚੌਕ ਵਿੱਚ ਮੌਜੂਦ ਸੀ ਤਾਂ ਕਿਸੇ ਸੂਹੀਏ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਰਫ਼ ਘੁੱਗ ਆਪਣੇ ਘਰ ਦੇ ਬਾਹਰ ਬੈਠਾ ਹੋਕਾ ਦੇ ਰਿਹਾ ਹੈ ਕਿ ਉਹ 10 ਰੁਪਏ ਦੇ ਬਦਲੇ 100 ਰੁਪਏ ਦੇਵੇਗਾ ਤੇ ਨੰਬਰ ਨਾ ਆਉਣ ਦੀ ਸੂਰਤ ਵਿੱਚ 10 ਰੁਪਏ ਜ਼ਬਤ ਕਰ ਲਏ ਜਾਣਗੇ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਰਾਕੇਸ਼ ਕੁਮਾਰ ਘੁੱਗ ਖਿਲਾਫ਼ ਮਿਲੀ ਸੂਚਨਾ ਸਹੀ ਮਿਲੀ। ਪੁਲੀਸ ਨੂੰ ਰਾਕੇਸ਼ ਕੁਮਾਰ ਕੋਲੋਂ 4.25.090 ਰੁਪਏ ਨਕਦੀ ਅਤੇ ਇੱਕ ਸੈਮਸੰਗ ਕੰਪਨੀ ਦਾ ਮੋਬਾਈਲ ਬਰਾਮਦ ਹੋਇਆ।
Advertisement
Advertisement
