ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਖੰਨਾ, 18 ਮਾਰਚ ਕੰਨਾ ਦੀ ਸਫ਼ਾਈ ਕਰਨ ਵਾਲੇ ਵਿਅਕਤੀ ਮਨੋਜ ਦੀ ਹੱਤਿਆ ਕਰਨ ਵਾਲੇ ਮੋਚੀ ਫੌਜੀ ਵਾਸੀ ਕ੍ਰਿਸ਼ਨਾ ਚੌਕ ਖੰਨਾ ਨੂੰ ਥਾਣਾ ਸਿਟੀ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਥਾਣੇਦਾਰ ਜਗਜੀਵਨ ਰਾਮ ਨੇ ਦੱਸਿਆ...
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਮਾਰਚ
Advertisement
ਕੰਨਾ ਦੀ ਸਫ਼ਾਈ ਕਰਨ ਵਾਲੇ ਵਿਅਕਤੀ ਮਨੋਜ ਦੀ ਹੱਤਿਆ ਕਰਨ ਵਾਲੇ ਮੋਚੀ ਫੌਜੀ ਵਾਸੀ ਕ੍ਰਿਸ਼ਨਾ ਚੌਕ ਖੰਨਾ ਨੂੰ ਥਾਣਾ ਸਿਟੀ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਥਾਣੇਦਾਰ ਜਗਜੀਵਨ ਰਾਮ ਨੇ ਦੱਸਿਆ ਕਿ ਮੁਲਜ਼ਮ ਨੂੰ ਭਲ ਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬੀਤੇ ਦਿਨ ਇਥੋਂ ਦੇ ਨਗਰ ਕੌਂਸਲ ਪਾਰਕ ਵਿੱਚ ਇਕ ਮੋਚੀ ਦੀ ਕੰਨਾਂ ਦੀ ਸਫ਼ਾਈ ਕਰਨ ਵਾਲੇ ਮਨੋਜ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ’ਤੇ ਮੋਚੀ ਨੇ ਕੈਂਚੀ ਮਾਰ ਕੇ ਮਨੋਜ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ ਸੀ। ਉਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਮੌਤ ਹੋ ਗਈ। ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਰੀਨਾ ਦੇ ਬਿਆਨਾਂ ’ਤੇ ਮੁਲਜ਼ਮ ਫੌਜੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭੀ ਗਈ ਅਤੇ ਅੱਜ ਉਸ ਨੂੰ ਕਾਬੂ ਕਰ ਲਿਆ।
Advertisement