ਹੇਅਰ ਡਰੈਸਰ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਗ੍ਰਿਫ਼ਤਾਰ
ਵਿਦੇਸ਼ ’ਚ ਬੈਠੇ ਗੈਂਗਸਟਰ ਗੁਰਲਾਲ ਦੇ ਇਸ਼ਾਰੇ ’ਤੇ ਦਿੱਤਾ ਸੀ ਘਟਨਾ ਨੂੰ ਅੰਜ਼ਾਮ
Advertisement
ਸਥਾਨਕ ਸ਼ਹਿਰ ਵਿੱਚ ਪੁਰਾਣੀ ਗਊਸ਼ਾਲਾ ਨੇੜੇ ਬੀਤੀ 30 ਅਕਤੂਬਰ ਦੀ ਰਾਤ ਨੂੰ ਹੇਅਰ ਡਰੈਸਰ ਰੌਸ਼ਨ ’ਤੇ ਗੋਲੀ ਮਾਰ ਕੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿੱਚ ਫਾਈਰਿੰਗ ਕਰਨ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਵਾਸੀ ਪਿੰਡ ਡੇਰਾ ਜਜਨਵਾਲੀਆ, ਮੁਹੱਲਾ ਨਵਾਂ ਕੱਟੜਾ ਕਲਾਨੌਰ ਅਤੇ ਗੁਰਦਿਆਲ ਸਿੰਘ ਵਾਸੀ ਕੋਟਲਾ ਮੇਘਲਾ ਵਜੋਂ ਹੋਈ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਵਿੱਚ ਹੇਅਰ ਡਰੈਸਰ ਰੌਸ਼ਨ ’ਤੇ ਹੋਏ ਕਾਤਲਾਨਾ ਹਮਲੇ ’ਚ ਪੁਲੀਸ ਪਾਰਟੀਆਂ ਵੱਲੋਂ ਕਰੀਬ 60 ਕਿਲੋਮੀਟਰ ਤੱਕ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪੁਲੀਸ ਟੀਮਾਂ ਵੱਲੋਂ ਕਾਰ ਨੂੰ ਟਰੇਸ ਕਰ ਉਸ ਦੇ ਮਾਲਕ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਪਾਸੋਂ ਵਾਰਦਾਤ ਵਾਲੀ ਕਾਰ ਵੀ ਬਰਾਮਦ ਹੋ ਗਈ ਹੈ। ਪੁਲੀਸ ਵੱਲੋਂ ਜਦੋਂ ਅਰਸ਼ਦੀਪ ਸਿੰਘ ਤੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਤਾਂ ਇਸ ਵਾਰਦਾਤ ਵਿੱਚ ਸ਼ਾਮਲ ਦੂਜੇ ਸਾਥੀ ਗੁਰਦਿਆਲ ਸਿੰਘ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ ਐੱਸ ਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਵਾਰਦਾਤ ਲਈ ਵਰਤਿਆ ਗਿਆ ਹਥਿਆਰ ਗੁਰਲਾਲ ਸਿੰਘ ਜੋ ਕਿ ਵਿਦੇਸ਼ ਵਿੱਚ ਬੈਠਾ ਇੱਕ ਗੈਂਗਸਟਰ ਹੈ, ਉਸਦੇ ਕਹਿਣ ’ਤੇ ਕਰਨ ਮਸੀਹ ਉਰਫ਼ ਅੱਜੂ ਨੇ ਮੁਲਜ਼ਮ ਅਰਸ਼ਦੀਪ ਨੂੰ ਦਿੱਤਾ ਸੀ। ਪੁਲੀਸ ਵਲੋਂ ਇਸ ਮਾਮਲੇ ਵਿਚ ਗੈਂਗਸਟਰ ਗੁਰਲਾਲ ਸਿੰਘ ਤੇ ਕਰਨ ਮਸੀਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਐੱਸ ਐੱਸ ਪੀ ਨੇ ਕਿਹਾ ਕਿ ਮਾਛੀਵਾੜਾ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਅਰਸ਼ਦੀਪ ਸਿੰਘ ਤੇ ਗੁਰਦਿਆਲ ਸਿੰਘ ਨੇ ਕਿਸੇ ਹੋਰ ਨੂੰ ਗੋਲੀ ਮਾਰਨੀ ਸੀ ਪਰ ਭੁਲੇਖੇ ਨਾਲ ਉਨ੍ਹਾਂ ਹੇਅਰ ਡਰੈਸਰ ਰੌਸ਼ਨ ਨੂੰ ਗੋਲੀ ਮਾਰ ਦਿੱਤੀ। ਪੁਲੀਸ ਵਲੋਂ ਬੇਸ਼ੱਕ ਹਾਲੇ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਕਾਤਲਾਨਾ ਹਮਲਾ ਕਿਸ ਵਿਅਕਤੀ ’ਤੇ ਹੋਣਾ ਸੀ ਪਰ ਚਰਚਾਵਾਂ ਅਨੁਸਾਰ ਮਾਛੀਵਾੜਾ ਦੇ ਇੱਕ ਸਿਆਸੀ ਆਗੂ ਦਾ ਲੜਕਾ ਇਨ੍ਹਾਂ ਗੈਂਗਸਟਰਾਂ ਦੀ ਰਡਾਰ ’ਤੇ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁੱਛ-ਪੜਤਾਲ ਕੀਤੀ ਜਾਵੇਗੀ।
ਬਾਕਸ
Advertisement
\Bਗੈਂਗਸਟਰ ਗੁਰਲਾਲ ਸਣੇ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ\B
ਐੱਸ ਐੱਸ ਪੀ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੁਰਲਾਲ ਸਿੰਘ ਦੇ ਇਸ਼ਾਰੇ ’ਤੇ ਮਾਛੀਵਾੜਾ ਇਲਾਕੇ ਵਿੱਚ ਇਹ ਕਾਤਲਾਨਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਅਤੇ ਦੱਸਿਆ ਕਿ ਗੁਰਲਾਲ ਸਿੰਘ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ 13 ਕੇਸ ਦਰਜ ਹਨ। ਇਸ ਤੋਂ ਇਲਾਵਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਰਸ਼ਦੀਪ ਸਿੰਘ ’ਤੇ 3 ਅਤੇ ਗੁਰਦਿਆਲ ਸਿੰਘ ’ਤੇ 3 ਅਤੇ ਨਾਮਜ਼ਦ ਕੀਤੇ ਕਰਨ ਮਸੀਹ ’ਤੇ 2 ਕੇਸ ਦਰਜ ਹਨ।
Advertisement
