ਮੈਕਸ ਸਕੂਲ ’ਚ ਅਪਰੋਕਸੀਮੇਸ਼ਨ ਦਿਵਸ ਮਨਾਇਆ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ’ਚ ਗਣਿਤ ਦੇ ਮਹੱਤਵਪੂਰਨ ਅੰਕ (22/7) ਦੀ ਮਹੱਤਤਾ ਨੂੰ ਦਰਸਾਉਦੇ ਹੋਏ ਅਪਰੋਕਸੀਮੇਸ਼ਨ ਡੇਅ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਗਣਿਤ ਦੇ ਅਧਿਆਪਕ ਨੇ ਦੱਸਿਆ ਕਿ ਪਾਈ ਗਣਿਤ ਦੀ ਮਹੱਤਵਪੂਰਨ ਸਥਿਰ ਸੰਖਿਆ ਹੈ। ਇਸ ਮੌਕੇ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਦਿਲਚਸਪੀ ਵਧਾਉਣ ਅਤੇ ਉਨ੍ਹਾਂ ਦੀ ਸਮਝ ਨੂੰ ਗਹਿਰਾ ਕਰਨ ਲਈ ਰੁਚਨਾਤਮਕ, ਰੋਜ਼ਾਨਾ ਜੀਵਨ ਨਾਲ ਸਬੰਧਤ ਅਤੇ ਪੜਾਅ ਅਧਾਰਿਤ ਗਤੀਵਿਧੀਆਂ ਕਰਵਾਈਆਂ ਗਈਆਂ।
ਨਰਸਰੀ ਤੋਂ ਦੂਸਰੀ ਤੱਕ ਦੇ ਵਿਦਿਆਰਥੀਆਂ ਨੇ ਪੈਟਰਨਜ (ਰੇਖਾਵਾਂ ਦੀ ਦੁਹਰਾਈ) ਧਾਰਨਾ ਨੂੰ ਸਮਝਿਆ। ਉਨ੍ਹਾਂ ਵਿੱਚ ਗਣਿਤ ਵਿਸ਼ੇ ਨੂੰ ਰੌਚਕ ਢੰਗ ਨਾਲ ਸਿੱਖਣ ਲਈ ਬਹੁਤ ਹੀ ਉਤਸ਼ਾਹ ਸੀ। ਤੀਸਰੀ ਤੋਂ ਪੰਜਵੀਂ ਸਟੇਜ ਦੇ ਵਿਦਿਆਰਥੀਆਂ ਨੇ ‘ਕਰਿਆਨਾ ਸਟੋਰ ਵਿੱਚ ਖਰਚ’ ਵਿਸ਼ੇ ’ਤੇ ਰੋਲ ਪਲੇਅ ਵਿੱਚ ਹਿੱਸਾ ਲਿਆ ਜਿੱਥੇ ਉਨ੍ਹਾਂ ਨੇ ਹਿਸਾਬ ਕਿਤਾਬ ਰਾਹੀਂ ਅਮਲੀ ਜੀਵਨ ਦੀਆਂ ਗਣਿਤਿਕ ਸਮੱਸਿਆਵਾਂ ਨੂੰ ਹੱਲ ਕੀਤਾ। ਮਿਡਲ ਸਟੇਜ ਦੇ ਵਿਦਿਆਰਥੀਆਂ ਨੇ ‘ਵੈਦਿਕ ਮੈਥਮਿਟਿਕਸ ਦੇ ਨਿਯਮ’ ਸਮਝਦੇ ਹੋਏ ਭਾਰਤ ਦੀ ਪ੍ਰਾਚੀਨ ਗਣਿਤਿਕ ਪ੍ਰਣਾਲੀ ਸਿੱਖੀ ਜੋ ਕਿ ਗਣਿਤ ਨੂੰ ਅਸਾਨ ਬਣਾਉਂਦੀ ਹੈ ਤੇ ਮਾਨਸਿਕ ਰੁਚੀ ਨੂੰ ਵੀ ਵਧਾਉਂਦੀ ਹੈ। ਸੈਕੰਡਰੀ ਵਿਦਿਆਰਥੀਆਂ ਨੇਠ ‘ਮੈਥਸ ਟਵਿਸਟਰਜ਼’ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਉਲਝੇ ਸਵਾਲ, ਬੁਝਾਰਤਾਂ ਤੇ ਤਰਕਸ਼ੀਲ ਪ੍ਰਸ਼ਨਾ ਨੂੰ ਆਪਣੀ ਸੋਚਣ ਸ਼ਕਤੀ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਗਤੀਵਿਧੀਆ ਰਾਹੀਂ ਨਾ ਸਿਰਫ ਪਾਈ ਦੀ ਮਹੱਤਤਾ ਤੇ ਚਾਨਣ ਪਾਇਆ ਸਗੋਂ ਵਿਦਿਆਰਥੀਆਂ ਨੇ ਖੁਸ਼ੀ ਨਾਲ ਸਿੱਖਣ, ਸਹਿਯੋਗ ਅਤੇ ਗਣਿਤ ਵਿਸ਼ੇ ਪ੍ਰਤੀ ਦਿਲਚਸਪੀ ਵਿਖਾਈ।ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਣਿਤ ਸਿਰਫ ਅੰਕਾਂ ਬਾਰੇ ਨਹੀਂ ਹੈ ਇਹ ਤਰਕਸ਼ੀਲ ਸੋਚ, ਰਚਨਾਤਮਕਤਾ ਅਤੇ ਆਮ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨਾਲ ਸਬੰਧਤ ਹੈ। ਗਤੀਵਿਧੀਆਂ ਰਾਹੀਂ ਸਿੱਖਣਾ ਵਧੇਰੇ ਮਨੋਰੰਜਨਾਤਮਕ ਰੁਚੀ ਭਰਪੂਰ ਅਤੇ ਅਰਥਪੂਰਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਅਧਿਆਪਕਾਂ ਦੀ ਨਵੀਨਤਮ ਯੋਜਨਾ ਤੇ ਮਾਣ ਮਹਿਸੂਸ ਕੀਤਾ। ਇਹ ਦਿਨ ਉਤਸ਼ਾਹ ਨਾਲ ਨਵੀਂ ਕਲਾ ਸਿੱਖਣ ਅਤੇ ਜੀਵਨ ਵਿੱਚ ਗਣਿਤ ਦੀ ਗਹਿਰੀ ਭੂਮਿਕਾ ਨੂੰ ਸਮਝਣ ਦੇ ਉਦੇਸ਼ ਨਾਲ ਸਮਾਪਤ ਹੋਇਆ।